ਕਿੰਨੇ ਅਮੀਰ ਹਨ ਮੁਸਕਾਨ ਦੇ ਮਾਪੇ, ਕਿੱਥੋਂ ਆਉਂਦੀ ਹੈ ਆਮਦਨ? ਕਾਰੋਬਾਰ ਦੇ ਖੁੱਲ੍ਹੇ ਰਾਜ਼

18

ਅੱਜ ਹਰ ਕੋਈ ਮੇਰਠ, ਉੱਤਰ ਪ੍ਰਦੇਸ਼ ਦੀ ਮੁਸਕਾਨ ਨੂੰ ਜਾਣਦਾ ਹੈ। ਕਾਤਲ ਪਤਨੀ ਜਿਸ ਨੇ ਆਪਣੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਆਪਣੇ ਪਤੀ ਸੌਰਭ ਦਾ ਕਤਲ ਕਰ ਦਿੱਤਾ ਸੀ। ਇਸ ਕਤਲੇਆਮ ਤੋਂ ਬਾਅਦ ਕਈ ਖੁਲਾਸੇ ਹੋ ਰਹੇ ਹਨ। ਮੁਸਕਾਨ ਦੇ ਮਾਪੇ ਵੀ ਆਪਣੀ ਧੀ ਲਈ ਮੌਤ ਦੀ ਸਜ਼ਾ ਦੀ ਮੰਗ ਕਰ ਰਹੇ ਹਨ। ਪਰ ਇਸ ਦੌਰਾਨ ਸੌਰਭ ਦੇ ਪਰਿਵਾਰ ਨੇ ਮੁਸਕਾਨ ਦੇ ਮਾਤਾ-ਪਿਤਾ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੇਰੇ ਬੇਟੇ ਦੇ ਪੈਸਿਆਂ ਨਾਲ ਆਪਣਾ ਘਰ ਵੀ ਖਰੀਦਿਆ ਹੈ। ਜਦੋਂਕਿ ਮੁਲਜ਼ਮ ਮੁਸਕਾਨ ਦੇ ਪਿਤਾ ਨੇ ਇਸ ਦੋਸ਼ ਨੂੰ ਨਕਾਰਦਿਆਂ ਦਾਅਵਾ ਕੀਤਾ ਕਿ ਉਸ ਨੇ ਆਪਣੀਆਂ ਦੋ ਦੁਕਾਨਾਂ ਵੇਚ ਕੇ ਇਹ ਮਕਾਨ ਖਰੀਦਿਆ ਹੈ। ਉਸ ਨੇ ਆਪਣੇ ਕਾਰੋਬਾਰ ਬਾਰੇ ਵੀ ਖੁਲਾਸਾ ਕੀਤਾ ਹੈ।

ਕਾਤਲ ਮੁਸਕਾਨ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਹ ਪੜ੍ਹੇ-ਲਿਖੇ ਨਹੀਂ ਹਨ। ਮੈਂ ਬਚਪਨ ਤੋਂ ਹੀ ਸੁਨਿਆਰੇ ਦਾ ਕੰਮ ਕੀਤਾ ਹੈ। ਮੇਰਾ ਵੱਡਾ ਭਰਾ ਘਰ ਵਿੱਚ ਸੋਨੇ ਦੇ ਕੰਗਣ ਅਤੇ ਚੂੜੀਆਂ ਬਣਾਉਂਦਾ ਸੀ। ਉਸ ਦੇ ਨਾਲ ਹੀ ਮੈਂ ਇਹ ਕੰਮ ਸ਼ੁਰੂ ਕੀਤਾ ਸੀ। ਮੈਂ ਇਸ ਕੰਮ ਰਾਹੀਂ ਆਪਣੇ ਪਰਿਵਾਰ ਦਾ ਸਾਥ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੌਰਭ ਦੇ ਪਰਿਵਾਰ ਨੇ ਮੁਸਕਾਨ ਦੇ ਮਾਤਾ-ਪਿਤਾ ‘ਤੇ ਕਈ ਦੋਸ਼ ਲਗਾਏ ਹਨ। ਮੁਸਕਾਨ ਦੇ ਮਾਤਾ-ਪਿਤਾ ਨੇ ਸੌਰਭ ਦੇ ਪਰਿਵਾਰ ਦੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਪਤਨੀ ਮੁਸਕਾਨ ਨੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ ਨਾਲ ਮਿਲ ਕੇ ਆਪਣੇ ਪਤੀ ਸੌਰਭ ਰਾਜਪੂਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਮੁਸਕਾਨ ਅਤੇ ਉਸ ਦੇ ਪ੍ਰੇਮੀ ਨੇ ਸੌਰਭ ਦੀ ਲਾਸ਼ ਦੇ 15 ਟੁਕੜੇ ਕਰ ਦਿੱਤੇ ਸਨ, ਉਨ੍ਹਾਂ ਨੂੰ ਡਰੰਮ ਵਿਚ ਪਾ ਕੇ ਸੀਮਿੰਟ ਨਾਲ ਫਿਕਸ ਕਰ ਦਿੱਤਾ ਸੀ। ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਦੋਵੇਂ ਮੌਜ-ਮਸਤੀ ਕਰਨ ਹਿਮਾਚਲ ਚਲੇ ਗਏ। ਦੋਵਾਂ ਨੇ ਇੱਥੇ 11 ਦਿਨਾਂ ਤੱਕ ਮਸਤੀ ਕੀਤੀ। ਫਿਰ ਜਦੋਂ ਦੋਵੇਂ ਹਿਮਾਚਲ ਤੋਂ ਵਾਪਸ ਆਏ ਤਾਂ ਇਸ ਕਤਲ ਦਾ ਰਾਜ਼ ਸਭ ਦੇ ਸਾਹਮਣੇ ਆ ਗਿਆ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।