ਪੰਚਾਇਤੀ ਚੋਣਾਂ ਦੌਰਾਣ ਦੇਸ਼ਾਂ-ਵਿਦੇਸ਼ਾਂ ’ਚ ਮਸ਼ਹੂਰ ਹੋਇਆ ਬਲਾਕ ਡੇਰਾ ਬਾਬਾ ਨਾਨਕ ਦਾ ਪਿੰਡ ਹਰਦੋਰਵਾਲ ਕਲਾਂ ਜਿੱਥੇ ਸਰਪੰਚੀ ਹਾਸਲ ਕਰਨ ਲਈ ਪਿੰਡ’ਚ ਲੱਗੇ ਖੁਲ੍ਹੇ ਦਰਬਾਰ ’ਚ 2 ਕਰੌੜ ਦੀ ਬੋਲੀ ਲਗਾਈ ਗਈ ਸੀ ਪਰ ਬਾਅਦ ’ਚ ਪਈਆਂ ਵੋਟਾਂ ’ਚ ਜਸਵਿੰਦਰ ਸਿੰਘ ਬਿੱਲਾ ਵੋਟਾਂ ਨਾਲ ਜਿੱਤ ਕੇ ਪਿੰਡ ਦਾ ਸਰਪੰਚ ਬਣਿਆ ਸੀ। ਦੂਸਰੇ ਪਾਸੇ ਆੜਤੀ ਰਾਜਵਿੰਦਰ ਸਿੰਘ ਰਾਜੂ ਦੇ ਧੱੜੇ ਦੇ 7 ਪੰਚਾਇਤ ਮੈਂਬਰ ਚੁਣੇ ਗਏ ਸਨ ਜੱਦ ਕਿ ਸਰਪੰਚ ਜਸਵਿੰਦਰ ਸਿੰਘ ਬਿੱਲੇ ਦਾ ਇੱਕ ਹੀ ਪੰਚ ਚੁਣਿਆ ਜਾਂਦਾ ਹੈ ਅਤੇ ਕੌਰਮ ਪੂਰਾ ਨਾ ਹੋਣ ਕਾਰਨ ਪਿੰਡ’ਚ ਪ੍ਰਬੰਧਕ ਲਗਾ ਦਿੱਤਾ ਗਿਆ ਹੈ।
ਪਿੰਡ ’ਚ ਸੱਦੇ ਜਰਨਲ ਇਜਲਾਸ ’ਚ ਉਸ ਵੇਲੇ ਜਬਰਦਸਤ ਹੰਗਾਮਾ ਸ਼ੁਰੂ ਹੋ ਗਿਆ ਜੱਦੋਂ ਪਿੰਡ ਨਾਲ ਸਬੰਧਤ ਪੰਚਾਇਤ ਸਕਤਰ ਸੁਖਜੀਤ ਸਿੰਘ ਜਰਨਲ ਇਜਲਾਸ ਦੀ ਕਾਰਵਾਈ ਚਲਾ ਰਿਹਾ ਸੀ ਅਤੇ ਪਿੰਡ ਦੇ ਵਿਕਾਸ ਨੂੰ ਲੈ ਕੇ ਅਤੇ ਪੰਚਾਇਤ ਖਾਤੇ ’ਚੋਂ ਪਿਛਲੇ ਸਮੇ ਦੌਰਾਣ ਕਢਾਏ ਗਏ 40 ਲੱਖ ਰੁਪਏ ਗੱਲ ਹੋ ਰਹੀ ਸੀ ਤਾਂ ਇਸ ਦੌਰਾਣ ਸਰਪੰਚ ਦੇ ਬੇਟੇ ਅਤੇ ਪਿੰਡ ਦੇ ਇੱਕ ਹੋਰ ਨੌਜਵਾਨ ਦੀ ਤੂੰ- ਤੂੰ ਮੈਂ ਮੈਂ ਹੋ ਗਈ ਪਰ ਮਾਮਲਾ ਉਸ ਵੇਲੇ ਗਰਮੋ-ਗਰਮੀ ਹੋੋ ਗਿਆ।
ਜੱਦੋਂ ਸਰਪੰਚ ਦੇ ਬੇਟੇ ਨਾਲ ਖਹਿਬੜੇ ਲੜਕੇ ਮਗਰ ਦੂਸਰਾ ਭਾਜਪਾ ਆਗੂ ਅਤੇ ਸਾਬਕਾ ਸਰਪੰਚ ਵੱਸਣ ਸਿੰਘ ਅਤੇ ਰਾਜਵਿੰਦਰ ਸਿੰਘ ਰਾਜੂ ਆੜਤੀ ਦਾ ਧੱੜਾ ਆਣ ਖਿਲੋਤਾ ਅਤੇ ਦੋਵਾਂ ਧੜਿਆਂ ਦੀ ਆਪਸ ਵਿਚ ਜਮ ਕੇ ਬਹਿਸਬਾਜੀ ਹੋਈ ਅਤੇ ਇਸ ਦੌਰਾਣ ਵੱਸਣ ਸਿੰਘ ਵੱਲੋਂ ਪੰਚਾਇਤ ਸਕਤਰ ਕੋਲੋਂ ਕਾਰਵਾਈ ਰਜਿਸਟਰ ਖੋਹ ਲਿਆ ਗਿਆ ਅਤੇ ਉਸ ਨੂੰ ਉਥੋਂ ਚਲੇ ਜਾਣ ਲਈ ਕਿਹਾ ਗਿਆ।
ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਬਿੱਲਾ ਅਤੇ ਪਿੰਡ ਵਾਸੀ ਫੌਜੀ ਅੰਗੇਜ ਸਿੰਘ ਫੌਜੀ ਮੇਜਰ ਸਿੰਘ ਸੂਬਾ ਸਿੰਘ ਅਮਰਜੀਤ ਸਿੰਘ ਪਵਨ ਕੁਮਾਰ ਗ੍ਰਾਮ ਸਭਾ ਦੇ ਪ੍ਰਧਾਨ ਅੰਗਰੇਜ ਸਿੰਘ ਸੂਬਾ ਸਿੰਘ ਵੱਲੋਂ ਪਿੰਡ ਦੇ ਚੁਣ ਪੰਚਾਂ ਉਪਰ ਕਥਿਤ ਤੋਰ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਿੰਡ ਦੇ ਵਿਕਾਸ ਲਈ ਚੁੱਣੇ 7 ਪੰਚ ਉਨਾਂ ਨੂੰ ਸਹਿਯੋਗ ਨਹੀਂ ਕਰ ਰਹੇ ਜਿਸ ਕਾਰਨ ਪਿੰਡ ਦੇ ਵਿਕਾਸ ਕਾਰਜ ਨਹੀਂ ਹੋ ਰਹੇ।













