ਸਰਹੰਦ ਨਹਿਰ ‘ਤੇ ਬਣੇ ਨਵੇਂ ਪੁਲ ਦੇ ਕਾਰਨ ਬੰਦ ਹੋਏ ਰਸਤੇ ਨੂੰ ਖੁਲਵਾਉਣ ਲਈ ਕਾਂਗਰਸ ਵੱਲੋਂ ਪ੍ਰਦਰਸ਼ਨ

28

ਸਰਹੰਦ ਨਹਿਰ ‘ਤੇ ਬਣੇ ਨਵੇਂ ਪੁਲ ਦੇ ਕਾਰਨ ਪੁਰਾਣਾ ਰਸਤਾ ਜੋ ਪਟਵਾਰਖਾਨੇ ਤੋਂ ਹੁੰਦਾ ਹੋਇਆ ਜਲੰਧਰ ਵੱਲ ਜਾਂਦਾ ਹੈ, ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਰਸਤੇ ਨੂੰ ਖੁਲਵਾਉਣ ਲਈ ਅੱਜ ਜ਼ਿਲਾ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਪੁਲ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਇਹ ਰਸਤਾ ਜਲਦ ਤੋਂ ਜਲਦ ਖੋਲਿਆ ਜਾਵੇ, ਤਾਂ ਜੋ ਲੋਕਾਂ ਨੂੰ ਆਵਾਜਾਈ ਵਿੱਚ ਅੜਚਣ ਨਾ ਪਵੇ।

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਰਸਤਾ ਰੋਪੜ ਸ਼ਹਿਰ ਤੋਂ ਸਟੇਡੀਅਮ ਮਹਾਰਾਜਾ ਰਣਜੀਤ ਸਿੰਘ ਪਾਰਕ ਅਤੇ ਗੁਰਦੁਆਰਾ ਟਿੱਬੀ ਸਾਹਿਬ ਤੱਕ ਜਾਣ ਲਈ ਹਮੇਸ਼ਾ ਤੋਂ ਖੁੱਲਾ ਹੁੰਦਾ ਸੀ, ਪਰ ਸਰਕਾਰ ਵੱਲੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦਾ ਹਾਲ ਵੀ ਬਹੁਤ ਖਰਾਬ ਹੈ ਅਤੇ ਕੋਈ ਵੀ ਸੜਕ ਟੁੱਟੀ ਹੋਈ ਹੈ। ਅਸ਼ਵਨੀ ਸ਼ਰਮਾ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦ ਇਸ ਸੜਕ ਨੂੰ ਆਵਾਜਾਈ ਲਈ ਖੋਲਿਆ ਜਾਵੇ ਤਾਂ ਜੇਕਰ ਪ੍ਰਸ਼ਾਸਨ ਉਹਨਾਂ ਦੀ ਮੰਗ ਨਹੀਂ ਮੰਨਦਾ ਤਾਂ ਉਹ ਲੰਬਾ ਸੰਘਰਸ਼ ਛੇੜਨ ਦਾ ਇਰਾਦਾ ਰੱਖਦੇ ਹਨ।