ਅਪ੍ਰੈਲ 2025 ਦਾ ਮਹੀਨਾ ਕਈ ਮਹੱਤਵਪੂਰਨ ਤਿਉਹਾਰਾਂ ਅਤੇ ਸਰਕਾਰੀ ਛੁੱਟੀਆਂ ਨਾਲ ਭਰਿਆ ਹੋਣ ਵਾਲਾ ਹੈ, ਕਿਉਂਕਿ ਇਸ ਸਮੇਂ ਦੌਰਾਨ ਰਾਮ ਨੌਮੀ, ਮਹਾਵੀਰ ਜਯੰਤੀ, ਅੰਬੇਡਕਰ ਜਯੰਤੀ ਅਤੇ ਗੁੱਡ ਫਰਾਈਡੇ ਵਰਗੇ ਵੱਡੇ ਤਿਉਹਾਰ ਆਉਣ ਵਾਲੇ ਹਨ, ਜਿਸ ਕਾਰਨ ਸਕੂਲ, ਕਾਲਜ ਅਤੇ ਬੈਂਕ ਬੰਦ ਰਹਿਣਗੇ। ਇਸ ਲਈ ਵੱਖ-ਵੱਖ ਰਾਜਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਜੇਕਰ ਤੁਸੀਂ ਇਸ ਮਹੀਨੇ ਯਾਤਰਾ ਦੀ ਯੋਜਨਾ ਬਣਾ ਰਹੇ ਹੋ, ਮਹੱਤਵਪੂਰਨ ਬੈਂਕਿੰਗ ਕੰਮ ਨਿਪਟਾਉਣਾ ਚਾਹੁੰਦੇ ਹੋ ਜਾਂ ਬੱਚਿਆਂ ਦੀਆਂ ਸਕੂਲ-ਕਾਲਜ ਛੁੱਟੀਆਂ ਦਾ ਸਹੀ ਸਮਾਂ-ਸਾਰਣੀ ਜਾਣਨਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ।
ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਅਧਿਕਾਰਤ ਕੈਲੰਡਰ, ਜਨਰਲ ਸੈਕਸ਼ਨ, ਪੱਤਰ ਨੰਬਰ 06/01/2024-2ਪੀ.ਪੀ.3/677, ਮਿਤੀ 11 ਦਸੰਬਰ 2024 ਦੇ ਅਨੁਸਾਰ, 6 ਅਪ੍ਰੈਲ ਨੂੰ ਰਾਮ ਨੌਮੀ, 8 ਅਪ੍ਰੈਲ ਨੂੰ ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ, 10 ਅਪ੍ਰੈਲ ਮਹਾਵੀਰ ਜੈਯੰਤੀ, 13 ਅਪ੍ਰੈਲ ਨੂੰ ਵਿਸਾਖੀ, 14 ਅਪ੍ਰੈਲ ਨੂੰ ਜਨਮ ਦਿਨ ਡਾ: ਬੀ.ਆਰ. ਅੰਬੇਡਕਰ, 18 ਅਪ੍ਰੈਲ ਨੂੰ ਗੁੱਡ ਫਰਾਈਡੇ, 29 ਅਪ੍ਰੈਲ ਨੂੰ ਭਗਵਾਨ ਪਰਸ਼ੂ ਰਾਮ ਜਨਮ ਉਤਸਵ ਦੀ ਸਰਕਾਰੀ ਛੁੱਟੀ ਰਹਿਣ ਵਾਲੀ ਹੈ।
ਹਾਲਾਂਕਿ ਰਾਮ ਨੌਮੀ ਅਤੇ ਵਿਸਾਖੀ ਦਾ ਤਿਉਹਾਰ ਐਤਵਾਰ ਨੂੰ ਪੈਣ ਕਰਕੇ ਦੋ ਛੁੱਟੀਆਂ ਦਾ ਘਾਟਾ ਮੁਲਾਜ਼ਮਾਂ ਅਤੇ ਬੱਚਿਆਂ ਨੂੰ ਹੋਇਆ ਨਜ਼ਰ ਆ ਰਿਹਾ ਹੈ।













