ਸਰਕਾਰੀ ਅਫ਼ਸਰਾਂ ਨੂੰ ਕਰਦੀ ਸੀ ਬਲੈਕਮੇਲ, ‘ਮਹਿਲਾ ਇੰਸਪੈਕਟਰ’ ਡੀਸੀ ਦਫ਼ਤਰ ਤੋਂ ਗ੍ਰਿਫ਼ਤਾਰ; Fake ਆਈਡੀ ਬਰਾਮਦ

30

 

ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪੁਲਿਸ ਵਿਭਾਗ ਦੀ ਇਕ ਫਰਜ਼ੀ ਇੰਸਪੈਕਟਰ ਨੂੰ ਡੀਸੀ ਦਫ਼ਤਰ ਤੋਂ ਕਾਬੂ ਕੀਤਾ ਹੈ। ਇਹ ਔਰਤ ਅਫਸਰ ਹੋਣ ਦਾ ਬਹਾਨਾ ਲਗਾ ਕੇ ਕਈ ਅਫਸਰਾਂ ਨੂੰ ਬਲੈਕਮੇਲ ਵੀ ਕਰ ਚੁੱਕੀ ਹੈ। ਪੁਲਿਸ ਨੇ ਮੁਲਜ਼ਮ ਔਰਤ ਦੀ ਪਛਾਣ ਰਣਜੀਤ ਕੌਰ ਵਾਸੀ ਗਲੀ ਨੰਬਰ 6, ਨਿਊ ਪ੍ਰਤਾਪ ਨਗਰ ਵਜੋਂ ਕੀਤੀ ਹੈ। ਪਤਾ ਲੱਗਾ ਹੈ ਕਿ ਮੁਲਜ਼ਮ ਔਰਤ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ ਇੱਕ ਫਰਜ਼ੀ ਮਹਿਲਾ ਇੰਸਪੈਕਟਰ ਦਾ ਪਛਾਣ ਪੱਤਰ ਵੀ ਬਰਾਮਦ ਕੀਤਾ ਹੈ।