ਕਿਸਾਨ ਆਗੂ, ਉਸਦੇ ਪੁੱਤ ਤੇ ਭਰਾ ਦਾ ਕਤਲ ਕਰਨ ਵਾਲਿਆਂ ਦਾ ਐਨਕਾਊਂਟਰ…

34

ਮੰਗਲਵਾਰ ਨੂੰ ਫਤਿਹਪੁਰ ਜ਼ਿਲ੍ਹੇ ਵਿੱਚ ਵਾਪਰੇ ਸਨਸਨੀਖੇਜ਼ ਤੀਹਰੇ ਕਤਲ ਕਾਂਡ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਭਿਆਨਕ ਘਟਨਾ ਤੋਂ ਸਿਰਫ਼ 18 ਘੰਟੇ ਬਾਅਦ, ਪੁਲਿਸ ਨੇ ਵੱਡੀ ਕਾਰਵਾਈ ਕੀਤੀ ਅਤੇ ਬੁੱਧਵਾਰ ਨੂੰ ਐਨਕਾਊਂਟਰ ਤੋਂ ਬਾਅਦ ਦੋ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਏ ਇਸ ਮੁਕਾਬਲੇ ਵਿੱਚ, ਦੋਵਾਂ ਦੋਸ਼ੀਆਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਤੋਂ ਹੀ ਪੁਲਿਸ ਦੋਸ਼ੀਆਂ ਨੂੰ ਫੜ੍ਹਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਮੰਗਲਵਾਰ ਨੂੰ ਹੀ ਮੁੱਖ ਦੋਸ਼ੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਤੱਕ ਕੁੱਲ ਪੰਜ ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ।

ਇਹ ਮਾਮਲਾ ਅਖਰੀ ਪਿੰਡ ਵਿੱਚ ਕਿਸਾਨ ਆਗੂ ਵਿਨੋਦ ਸਿੰਘ ਉਰਫ਼ ਪੱਪੂ, ਉਸਦੇ ਪੁੱਤਰ ਅਤੇ ਭਰਾ ਨੂੰ ਗੋਲੀ ਮਾਰਨ ਨਾਲ ਜੁੜਿਆ ਹੈ, ਜਿਸਨੇ ਇਲਾਕੇ ਵਿੱਚ ਤਣਾਅ ਅਤੇ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਹੁਣ ਆਖਰੀ ਦੋਸ਼ੀ ਦੀ ਭਾਲ ਕਰ ਰਹੀ ਹੈ।

ਪੁਰਾਣੀ ਰੰਜਿਸ਼ ਬਣੀ ਕਤਲ ਦਾ ਕਾਰਨ…
ਮੰਗਲਵਾਰ ਨੂੰ ਅਖ਼ਰੀ ਪਿੰਡ ਵਿੱਚ ਕਿਸਾਨ ਆਗੂ ਵਿਨੋਦ ਸਿੰਘ ਉਰਫ਼ ਪੱਪੂ, ਉਸਦੇ ਭਰਾ ਅਨੂਪ ਸਿੰਘ ਅਤੇ ਪੁੱਤਰ ਅਭੈ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਿੰਡ ਦੇ ਹੀ ਸਾਬਕਾ ਪ੍ਰਧਾਨ ਸੁਰੇਸ਼ ਸਿੰਘ ਉਰਫ਼ ਮੁੰਨੂ ਸਿੰਘ ਅਤੇ ਉਸਦੇ ਪੁੱਤਰਾਂ ਸਮੇਤ ਛੇ ਲੋਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।