ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ, ਡਿਬਰੂਗੜ੍ਹ ਪਹੁੰਚੀ ਪੰਜਾਬ ਪੁਲਿਸ…

67

ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ (Amritpal Singh) ਦੇ ਇਕ ਹੋਰ ਸਾਥੀ ਦੀ ਪੰਜਾਬ ਵਾਪਸੀ ਹੋਣ ਵਾਲੀ ਹੈ। ਪੱਪਲਪ੍ਰੀਤ ਸਿੰਘ ਉਤੇ ਲਗਾਈ ਗਈ NSA ਮਿਆਦ ਖਤਮ ਹੋ ਗਈ ਹੈ। ਹੁਣ ਪੱਪਲਪ੍ਰੀਤ ਸਿੰਘ ਨੂੰ ਵੀ ਛੇਤੀ ਹੀ ਪੰਜਾਬ ਜੇਲ੍ਹ ਲਿਆਂਦਾ ਜਾਵੇਗਾ।

ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਅਤੇ ਪੱਪਲਪ੍ਰੀਤ ਸਿੰਘ ਉਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (NIA) ਦੀ ਮਿਆਦ ਵਧਾਉਣ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ। ਇਸ ਤੋਂ ਸਾਫ ਇਸ਼ਾਰਾ ਮਿਲਦਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਵੀ ਵਾਪਸੀ ਹੋ ਸਕਦੀ ਹੈ। ਜਾਣਕਾਰੀ ਮਿਲੀ ਹੈ ਕਿ ਅਜਨਾਲਾ ਪੁਲਿਸ ਟੀਮ ਪੱਪਲਪ੍ਰੀਤ ਸਿੰਘ ਨੂੰ ਪੰਜਾਬ ਲਿਆਉਣ ਲਈ ਅਸਾਮ ਦੇ ਡਿਬਰੂਗੜ੍ਹ ਲਈ ਰਵਾਨਾ ਹੋ ਗਈ। ਪੱਪਲਪ੍ਰੀਤ ਸਿੰਘ ਨੂੰ ਟਰਾਂਜ਼ਿਟ ਰਿਮਾਂਡ ਉਤੇ ਪੰਜਾਬ ਲਿਆਂਦਾ ਜਾਵੇਗਾ।

ਦੱਸ ਦਈਏ ਕਿ ਪੱਪਲਪ੍ਰੀਤ ਸਿੰਘ ਨੂੰ ਅਜਨਾਲਾ ਥਾਣੇ ਉਤੇ ਹਮਲੇ ਸਬੰਧੀ ਦਰਜ ਐਫ.ਆਈ.ਆਰ. ਨੰਬਰ 39 ਤਹਿਤ ਗ੍ਰਿਫ਼ਤਾਰ ਕੀਤਾ ਜਾਵੇਗਾ। ਡਿਬਰੂਗੜ੍ਹ ਤੋਂ ਪੰਜਾਬ ਲਿਆਉਣ ਤੋਂ ਬਾਅਦ ਪੱਪਲਪ੍ਰੀਤ ਸਿੰਘ ਨੂੰ ਇਸ ਮਾਮਲੇ ਵਿੱਚ ਅਜਨਾਲਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉਤੇ ਲਿਆ ਜਾਵੇਗਾ।