Case registered against AAP MLA: ਮਾਮਲਾ ਪਿੰਡ ਚਿੱਚੜ ਵਾਲੀ ਦੇ ਗੁਰਚਰਨ ਵੱਲੋਂ ਦਰਜ ਕਰਵਾਇਆ ਗਿਆ। ਪਟਿਆਲਾ ਦੇ ਸ਼ੁਤਰਾਣਾ ਹਲਕੇ ਤੋਂ ਆਏ ਇਸ ਦਾਅਵੇ ‘ਤੇ, AAP ਵਿਧਾਇਕ ਨੇ ਕਿਹਾ ਕਿ…
ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਰਾਮਥਲੀ ਚੌਕੀ ‘ਚ AAP ਵਿਧਾਇਕ ਕੁਲਵੰਤ ਬਾਜ਼ੀਗਰ ਅਤੇ ਉਨ੍ਹਾਂ ਦੇ ਦੋ ਬੇਟਿਆਂ ਸਮੇਤ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿੱਚ ਦੋਸ਼ ਹੈ ਕਿ ਉਨ੍ਹਾਂ ਨੇ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ, ਜੋ ਕਿ ਸਰਪੰਚੀ ਚੋਣਾਂ ਨੂੰ ਲੈ ਕੇ ਰੰਜ਼ਿਸ਼ ਦਾ ਨਤੀਜਾ ਮੰਨਿਆ ਜਾ ਰਿਹਾ ਹੈ।
ਮਾਮਲਾ ਪਿੰਡ ਚਿੱਚੜ ਵਾਲੀ ਦੇ ਗੁਰਚਰਨ ਵੱਲੋਂ ਦਰਜ ਕਰਵਾਇਆ ਗਿਆ। ਪਟਿਆਲਾ ਦੇ ਸ਼ੁਤਰਾਣਾ ਹਲਕੇ ਤੋਂ ਆਏ ਇਸ ਦਾਅਵੇ ‘ਤੇ, AAP ਵਿਧਾਇਕ ਕੁਲਵੰਤ ਬਾਜ਼ੀਗਰ ਨੇ ਕਿਹਾ ਕਿ ਉਨ੍ਹਾਂ ਉੱਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਇਹ ਇਲਜ਼ਾਮ ਸਾਬਤ ਹੋਏ ਤਾਂ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ।














