ਅੱਜ ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲਿਆ ਹੈ। ਪਾਕਿਸਤਾਨ ਅਤੇ ਪੀਓਕੇ ਦੇ 7 ਸ਼ਹਿਰਾਂ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ। ਇਸ ਵਿਚਾਲੇ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਦੇਸ਼ ਭਰ ਵਿੱਚ ਅੱਜ ਹਵਾਈ ਹਮਲੇ ਦੀ ਸਥਿਤੀ ਵਿੱਚ ਖੁਦ ਨੂੰ ਬਚਾਅ ਲਈ ਤਿਆਰ ਰਹਿਣ ਲਈ ਮੌਕ ਡ੍ਰਿਲਸ (ਰਿਹਰਸਲ) ਕੀਤੀ ਜਾ ਰਹੀ ਹੈ। ਚੰਡੀਗੜ੍ਹ ਅਤੇ ਮੋਹਾਲੀ ਵਿੱਚ ਵੀ ਬਲੈਕ ਆਊਟ ਹੋਇਆ। ਸਾਇਰਨ ਵੱਜਦੇ ਹੀ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਬਿਜਲੀ ਕੱਟ ਦਿੱਤੀ ਗਈ।
ਮੌਕ ਡ੍ਰਿਲ ਦੌਰਾਨ ਕੀ-ਕੀ ਹੋਵੇਗਾ ?
● ਹਵਾਈ ਹਮਲੇ ਦੀ ਚੇਤਾਵਨੀ ਦੇਣ ਲਈ ਸਾਇਰਨ ਵੱਜਣਗੇ। ਲੋਕਾਂ ਨੂੰ ਬੰਕਰਾਂ ਜਾਂ ਮਜ਼ਬੂਤ ਇਮਾਰਤਾਂ ਵਰਗੀਆਂ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਿਖਲਾਈ ਦਿੱਤੀ ਜਾਵੇਗੀ।
● ਮੁੱਢਲੀ ਸਹਾਇਤਾ ਦੀ ਸਿਖਲਾਈ ਦਿੱਤੀ ਜਾਵੇਗੀ। ਸਕੂਲਾਂ, ਕਾਲਜਾਂ ਵਿੱਚ ਵਿਸ਼ੇਸ਼ ਸੈਸ਼ਨ ਆਯੋਜਿਤ ਕਰਵਾਏ ਜਾਣਗੇ।
● 10 ਮਿੰਟਾਂ ਲਈ ਬਿਜਲੀ ਬੰਦ ਹੋਵੇਗੀ, ਲਾਈਟਾਂ ਜਗਾਉਣ ਲਈ ਇਨਵਰਟਰ ਦੀ ਵਰਤੋਂ ਨਾ ਕਰੋ, ਜੇਕਰ ਤੁਸੀਂ ਕਿਸੇ ਵਾਹਨ ਵਿੱਚ ਯਾਤਰਾ ਕਰ ਰਹੇ ਹੋ ਤਾਂ ਇਸਨੂੰ ਸਾਈਡ ‘ਤੇ ਲਗਾ ਕੇ ਅਤੇ ਉਸ ਦੀਆਂ ਲਾਈਟਾਂ ਬੰਦ ਕਰ ਦਿਓ , ਮੋਬਾਈਲ ਫੋਨ ਦੀ ਵਰਤੋਂ ਨਾ ਕਰੋ।













