ਸੀਐੱਮ ਅਹੁਦੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੀਐੱਮ ਬਦਲੇ ਜਾਣ ਦੇ ਸਵਾਲ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਐੱਮ ਬਦਲੇ ਜਾਣ ਦੀ ਚਰਚਾ ਪੂਰੀ ਤਰ੍ਹਾਂ ਅਫ਼ਵਾਹ ਹੈ। ਸੀਐੱਮ ਮਾਨ ਬੋਲੇ, ‘ਇੱਦਾਂ ਦੀ ਗੱਲ ਹੋ ਸਕਦੀ ਹੈ ਕਦੇ ?, ਇਹ ਸਿਰਫ਼ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੂੰ ਇਹ ਸਵਾਲ ਕੇਜਰੀਵਾਲ ਦੇ ਪੰਜਾਬ ਦਾ ਸੀਐੱਮ ਬਣਨ ਬਾਰੇ ਕੀਤਾ ਗਿਆ ਸੀ। ਜਿਸ ਦੇ ਜਵਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੀਐੱਮ ਬਦਲੇ ਜਾਣ ਦੀ ਚਰਚਾ ਪੂਰੀ ਤਰ੍ਹਾਂ ਅਫ਼ਵਾਹ ਹੈ। ਉਨ੍ਹਾਂ ਕਿਹਾ ਜਿਹੜੇ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਇਹ ਅਫਵਾਹਾਂ ਉਨ੍ਹਾਂ ਵੱਲੋਂ ਹੀ ਫੈਲਾਈਆਂ ਜਾ ਰਹੀਆਂ ਹਨ ।













