Mamta Kulkarni News : ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਦੀ ਪਦਵੀ ਦਿੱਤੇ ਜਾਣ ਤੋਂ ਬਾਅਦ ਕਿੰਨਰ ਅਖਾੜੇ ‘ਚ ਵਿਵਾਦ ਵਧ ਗਿਆ ਹੈ। ਅਖਾੜੇ ਦੇ ਸੰਸਥਾਪਕ ਰਿਸ਼ੀ ਅਜੈਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
ਇੰਨਾ ਹੀ ਨਹੀਂ, ਉਸ ਨੂੰ ਇਹ ਅਹੁਦਾ ਦੇਣ ਵਾਲੇ ਆਚਾਰੀਆ ਮਹਾਮੰਡਲੇਸ਼ਵਰ ਡਾ. ਲਕਸ਼ਮੀ ਨਰਾਇਣ ਤ੍ਰਿਪਾਠੀ ਨੂੰ ਵੀ ਅਖਾੜੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਆਚਾਰੀਆ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ।













