MP ਅੰਮ੍ਰਿਤਪਾਲ ਬਾਰੇ ਹਾਈ ਕੋਰਟ ਤੋਂ ਆਈ ਵੱਡੀ ਖ਼ਬਰ…

43

Sell-Aid Desk24/7- ਸੰਸਦ ਮੈਂਬਰ ਅੰਮ੍ਰਿਤਪਾਲ ਵੱਲੋਂ ਸੰਸਦ ਦੇ ਵਿਂਟਰ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪੈਰੋਲ ਦੀ ਮੰਗ ਨੂੰ ਲੈ ਕੇ ਦਾਖ਼ਲ ਕੀਤੀ ਗਈ ਅਰਜ਼ੀ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਹੱਤਵਪੂਰਨ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਇਹ ਅਰਜ਼ੀ ਲਗਭਗ ਬੇਅਸਰ ਹੋ ਚੁੱਕੀ ਹੈ।

ਅਦਾਲਤ ਨੇ ਕਿਹਾ ਕਿ ਵਿਂਟਰ ਸੈਸ਼ਨ ਦੇ ਸਮੇਂ ਨੂੰ ਦੇਖਦੇ ਹੋਏ ਹੁਣ ਇਸ ਮਾਮਲੇ ‘ਚ ਕੋਈ ਵੱਡਾ ਰਾਹਤਕਾਰੀ ਫੈਸਲਾ ਸੰਭਵ ਨਹੀਂ ਦਿਸਦਾ। ਇਸ ਕਾਰਨ ਅਰਜ਼ੀ ਨੂੰ ‘virtually infructuous’ ਕਰਾਰ ਦਿੱਤਾ ਗਿਆ।
ਅੰਮ੍ਰਿਤਪਾਲ ਵੱਲੋਂ ਅਦਾਲਤ ਵਿੱਚ ਦਲੀਲ ਦਿੱਤੀ ਗਈ ਸੀ ਕਿ ਉਹ ਆਪਣੇ ਸੰਸਦੀ ਹਲਕੇ ਨਾਲ ਜੁੜੇ ਅਹਿਮ ਮੁੱਦੇ, ਜਿਵੇਂ ਕਿ ਪੰਜਾਬ ਵਿੱਚ ਆਏ ਹੜ੍ਹ, ਨਸ਼ਿਆਂ ਦੀ ਸਮੱਸਿਆ ਅਤੇ ਵਿਕਾਸ ਕਾਰਜਾਂ ਨਾਲ ਸੰਬੰਧਿਤ ਐਮਪੀ ਲੈਂਡ ਫੰਡ ਦੇ ਮਸਲੇ, ਸੰਸਦ ਵਿੱਚ ਉਠਾਉਣਾ ਚਾਹੁੰਦੇ ਹਨ।
ਹਾਲਾਂਕਿ, ਹਾਈ ਕੋਰਟ ਦੀ ਇਸ ਟਿੱਪਣੀ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਵਿਂਟਰ ਸੈਸ਼ਨ ਵਿੱਚ ਸ਼ਾਮਲ ਹੋਣ ਸਬੰਧੀ ਅੰਮ੍ਰਿਤਪਾਲ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੇਗੀ। ਅਦਾਲਤ ਦੇ ਇਸ ਰੁਖ ਤੋਂ ਬਾਅਦ ਰਾਜਨੀਤਿਕ ਅਤੇ ਕਾਨੂੰਨੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।