NRI ਦੇ ਘਰ ਫਾਇਰਿੰਗ, ਰਿਟਾਇਰਡ ਪੁਲਿਸ ਅਫਸਰ ਦਾ ਪੁੱਤ ਹੈ NRI ਪਰਗਟ ਸਿੰਘ, ਜਾਂਚ ਵਿੱਚ ਜੁਟੀ ਪੁਲਿਸ

53

ਦਰਸ਼ਨ ਸਿੰਘ, ਜੋ ਕਿ ਰਿਟਾਇਰ ਹੋਏ ਪੁਲਿਸ ਇੰਸਪੈਕਟਰ ਹਨ, ਉਨ੍ਹਾਂ ਦੇ ਐਨਆਰਆਈ ਪੁੱਤਰ ਪਰਗਟ ਸਿੰਘ ਦੇ ਪਿੰਡ ਵਿੱਚ ਸਥਿਤ ਘਰ ਉੱਤੇ ਅਣਪਛਾਤੇ ਸ਼ਖ਼ਸ ਵੱਲੋਂ ਫਾਇਰਿੰਗ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਵੇਲੇ ਵਾਪਰੀ ਜਦੋਂ ਅਣਜਾਣ ਵਿਅਕਤੀਆਂ ਨੇ ਪਰਗਟ ਸਿੰਘ ਦੇ ਘਰ ਦੇ ਬਾਹਰ ਗੇਟ ਉੱਤੇ ਤਿੰਨ ਫਾਇਰ ਕੀਤੇ।

ਇਨ੍ਹਾਂ ਵਿਚੋਂ ਦੋ ਗੋਲੀਆਂ ਸਿੱਧਾ ਗੇਟ ਵਿੱਚ ਲੱਗੀਆਂ, ਜਦਕਿ ਇੱਕ ਗੋਲੀ ਘਰ ਦੇ ਅੰਦਰਲੇ ਹਿੱਸੇ ਤੋਂ ਲੰਘ ਗਈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਇਹ ਘਰ ਪਿੰਡ ਦੇ ਅੰਦਰਲੇ ਹਿੱਸੇ ਵਿੱਚ ਸਥਿਤ ਹੈ ਜੋ ਕਿ ਕਾਫੀ ਸੁੰਨਸਾਨ ਖੇਤਰ ‘ਚ ਆਉਂਦਾ ਹੈ।

ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੌਕੇ ਤੋਂ ਸਬੂਤ ਇਕੱਤਰ ਕੀਤੇ ਜਾ ਰਹੇ ਹਨ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ। ਦੱਸਣਯੋਗ ਹੈ ਕਿ ਇਹ ਪਿੰਡ ਨਵਾਂਸ਼ਹਿਰ ਤੋਂ ਲਗਭਗ 15-16 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦੌਰੇ ‘ਤੇ ਆ ਰਹੇ ਹਨ। ਪੁਲਿਸ ਵੱਲੋਂ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਪਰ ਹਾਲੇ ਤੱਕ ਕੋਈ ਸਰਕਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ।