Plane crash- ਅਮਰੇਲੀ ਵਿਚ ਜਹਾਜ਼ ਕਰੈਸ਼, ਰਿਹਾਇਸ਼ੀ ਇਲਾਕੇ ਵਿਚ ਡਿੱਗਾ ਮਲਬਾ…

41

ਗੁਜਰਾਤ ਦੇ ਅਮਰੇਲੀ ਵਿਚ ਇਕ ਟ੍ਰੇਨੀ ਜਹਾਜ਼ ਦੇ ਕਰੈਸ਼ ਹੋਣ ਦੀ ਖ਼ਬਰ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਇੱਕ ਰਿਹਾਇਸ਼ੀ ਖੇਤਰ ਵਿਚ ਮੰਗਲਵਾਰ ਦੁਪਹਿਰ ਨੂੰ ਇੱਕ ਨਿੱਜੀ ਹਵਾਬਾਜ਼ੀ ਅਕੈਡਮੀ (Private Aviation Academy) ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਟ੍ਰੇਨੀ ਪਾਇਲਟ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਜਹਾਜ਼ ਇਕ ਦਰੱਖਤ ਨਾਲ ਟਕਰਾ ਗਿਆ ਅਤੇ ਜ਼ਮੀਨ ਉਤੇ ਆ ਡਿੱਗਾ।

ਅਮਰੇਲੀ ਦੇ ਪੁਲਿਸ ਸੁਪਰਡੈਂਟ ਸੰਜੇ ਖਰਾਤ ਨੇ ਦੱਸਿਆ ਕਿ ਜਹਾਜ਼ ਦੁਪਹਿਰ ਲਗਭਗ 12:30 ਵਜੇ ਅਮਰੇਲੀ ਸ਼ਹਿਰ ਦੇ ਗਿਰੀਆ ਰੋਡ ਇਲਾਕੇ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪਾਇਲਟ ਦੀ ਮੌਕੇ ਉਤੇ ਹੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਪਾਇਲਟ ਇਕੱਲਾ ਹੀ ਉਡਾਣ ਭਰ ਰਿਹਾ ਸੀ। ਜਹਾਜ਼ ਨੇ ਅਮਰੇਲੀ ਹਵਾਈ ਅੱਡੇ ਤੋਂ ਉਡਾਣ ਭਰੀ।

ਫਾਇਰ ਅਫਸਰ ਐਸਸੀ ਗੜ੍ਹਵੀ ਨੇ ਕਿਹਾ ਕਿ ਜਹਾਜ਼ ਹਾਦਸੇ ਅਤੇ ਇਸ ਦੇ ਨਤੀਜੇ ਵਜੋਂ ਜਹਾਜ਼ ਵਿੱਚ ਅੱਗ ਲੱਗਣ ਬਾਰੇ ਪਤਾ ਲੱਗਣ ਉਤੇ ਸਥਾਨਕ ਫਾਇਰ ਬ੍ਰਿਗੇਡ ਦੀਆਂ ਚਾਰ ਟੀਮਾਂ ਸ਼ਾਸਤਰੀਨਗਰ ਪਹੁੰਚੀਆਂ ਅਤੇ ਟੀਮਾਂ ਨੇ ਆਖਰਕਾਰ ਅੱਗ ‘ਤੇ ਕਾਬੂ ਪਾ ਲਿਆ।