Punjab Weather- ਇਸ ਮੌਨਸੂਨ ਸੀਜ਼ਨ ਵਿਚ ਦੇਸ਼ ਭਰ ਵਿਚ ਰਿਕਾਰਡ ਤੋੜ ਭਾਰੀ ਬਾਰਿਸ਼ ਹੋਈ। ਕਈ ਰਾਜਾਂ ਨੂੰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ। ਮਾਨਸੂਨ ਦੇ ਜਾਣ ਤੋਂ ਬਾਅਦ ਕਈ ਰਾਜਾਂ ਵਿਚ ਕੁਝ ਦਿਨਾਂ ਲਈ ਬਾਰਿਸ਼ ਰੁਕੀ ਰਹੀ, ਪਰ ਹੁਣ ਇਕ ਵਾਰ ਫਿਰ ਮੌਸਮ ਵਿਗੜਣ ਵਾਲਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 4 ਅਤੇ 5 ਨਵੰਬਰ ਨੂੰ ਪੰਜਾਬ ਸਣੇ
Punjab Weather- ਇਸ ਮੌਨਸੂਨ ਸੀਜ਼ਨ ਵਿਚ ਦੇਸ਼ ਭਰ ਵਿਚ ਰਿਕਾਰਡ ਤੋੜ ਭਾਰੀ ਬਾਰਿਸ਼ ਹੋਈ। ਕਈ ਰਾਜਾਂ ਨੂੰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ। ਮਾਨਸੂਨ ਦੇ ਜਾਣ ਤੋਂ ਬਾਅਦ ਕਈ ਰਾਜਾਂ ਵਿਚ ਕੁਝ ਦਿਨਾਂ ਲਈ ਬਾਰਿਸ਼ ਰੁਕੀ ਰਹੀ, ਪਰ ਹੁਣ ਇਕ ਵਾਰ ਫਿਰ ਮੌਸਮ ਵਿਗੜਣ ਵਾਲਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 4 ਅਤੇ 5 ਨਵੰਬਰ ਨੂੰ ਪੰਜਾਬ ਸਣੇ ਕੁਝ ਰਾਜਾਂ ਲਈ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ।
ਪੰਜਾਬ ਵਿਚ ਅਗਲੇ ਦੋ ਦਿਨ 4 ਤੇ 5 ਨਵੰਬਰ ਨੂੰ ਮੌਸਮ ਬਦਲੇਗਾ। ਇਸ ਦੇ ਨਾਲ ਹੀ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ ਅਤੇ ਪੰਜਾਬ ਵਿੱਚ ਠੰਢ ਵੀ ਜ਼ੋਰ ਫੜ ਸਕਦੀ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ ਅਗਲੇ ਦੋ ਦਿਨ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ (Punjab Weather Alert) ਭਵਿੱਖਬਾਣੀ ਹੈ। 4 ਨਵੰਬਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਹੋਰ ਆਲੇ-ਦੁਆਲੇ ਦੇ ਇਲਾਕੇ ਵਿੱਚ ਮੀਂਹ ਪੈ ਸਕਦਾ ਹੈ, ਜਦੋਂ ਕਿ 5 ਨਵੰਬਰ ਨੂੰ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਰੂਪਨਗਰ ਦੇ ਆਲੇ-ਦੁਆਲੇ ਇਲਾਕੇ ਵਿੱਚ ਮੀਂਹ ਪਵੇਗਾ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਪੰਜਾਬ ਵਿਚ ਅਗਲੇ ਦੋ ਦਿਨਾਂ ਤੋਂ ਬਾਅਦ ਸਵੇਰ ਤੇ ਰਾਤ ਸਮੇਂ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ, ਜਿਸ ਨਾਲ ਸਵੇਰੇ ਤੇ ਰਾਤ ਨੂੰ ਠੰਢ ਵਧੇਗੀ।
ਇਸ ਸਾਲ ਰਾਜਸਥਾਨ ਵਿਚ ਵੀ ਭਾਰੀ ਬਾਰਿਸ਼ ਹੋਈ। ਪਿਛਲੇ ਕੁਝ ਦਿਨਾਂ ਵਿੱਚ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਦੁਬਾਰਾ ਬਾਰਿਸ਼ ਹੋਈ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਇੱਕ ਚਿਤਾਵਨੀ ਜਾਰੀ ਕੀਤੀ ਹੈ ਕਿ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਮੌਸਮ ਦੁਬਾਰਾ ਖਰਾਬ ਹੋਣ ਦੀ ਸੰਭਾਵਨਾ ਹੈ। 4 ਨਵੰਬਰ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਬਿਜਲੀ ਡਿੱਗਣ ਦੀ ਵੀ ਚਿਤਾਵਨੀ ਹੈ।
ਹਰਿਆਣਾ ਵਿਚ ਮੌਸਮ ਕਿਹੋ ਜਿਹਾ ਰਹੇਗਾ?
ਹਰਿਆਣਾ ਵਿਚ ਇਸ ਮੌਨਸੂਨ ਸੀਜ਼ਨ ਵਿੱਚ ਵੀ ਸ਼ਾਨਦਾਰ ਬਾਰਿਸ਼ ਹੋਈ। ਹੁਣ, ਮੌਸਮ ਇੱਕ ਵਾਰ ਫਿਰ ਰਾਜ ਵਿੱਚ ਆਪਣਾ ਕਹਿਰ ਦਿਖਾਉਣ ਵਾਲਾ ਹੈ। ਮੌਸਮ ਵਿਭਾਗ ਨੇ ਇਕ ਚfਤਾਵਨੀ ਜਾਰੀ ਕੀਤੀ ਹੈ ਕਿ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ 4 ਅਤੇ 5 ਨਵੰਬਰ ਨੂੰ ਬੂੰਦਾਬਾਂਦੀ ਹੋਵੇਗੀ। ਇਸ ਸਮੇਂ ਦੌਰਾਨ ਤੇਜ਼ ਹਵਾਵਾਂ, ਗਰਜ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ।














