Ram Rahim News: ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, ਫੇਰ ਮਿਲੀ ਪੈਰੋਲ

28

Dera Sacha Sauda Ram Rahim News: ਸੁਨਾਰੀਆ ਜੇਲ੍ਹ ਵਿੱਚ ਜਿਨਸੀ ਸ਼ੋਸ਼ਣ ਅਤੇ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਫੇਰ ਤੋਂ ਪੈਰੋਲ ਮਿਲ ਗਈ ਹੈ। ਅੱਜ ਸਵੇਰੇ ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਕੱਢਿਆ ਗਿਆ।

ਦੱਸ ਦਈਏ ਕਿ ਇਸ ਵਾਰ ਰਾਮ ਰਹੀਮ ਰੋਹਤਕ ਜੇਲ੍ਹ ਤੋਂ ਉੱਤਰ ਪ੍ਰਦੇਸ਼ ਬਾਘਪਤ ਦੇ ਬਰਨਾਵਾ ਆਸ਼ਰਮ ਨਹੀਂ ਸਗੋਂ ਸਿਰਸਾ ਡੇਰੇ ਜਾਵੇਗਾ। ਸਾਲ 2017 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਡੇਰਾ ਮੁਖੀ ਸਿਰਸਾ ਡੇਰੇ ਵਿਚ ਜਾਵੇਗਾ।