Summer Vacation: ਗਰਮੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਬਦਲਿਆ…

38
Beach and ocean scenics for vacations and summer getaways

ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਸਕੂਲਾਂ ਲਈ ਸੋਧਿਆ ਹੋਇਆ ਛੁੱਟੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਤਹਿਤ ਹੁਣ ਗਰਮੀਆਂ ਦੀਆਂ ਛੁੱਟੀਆਂ (summer vacation) 12 ਜੁਲਾਈ ਤੋਂ 12 ਅਗਸਤ ਤੱਕ 32 ਦਿਨ ਲਈ ਰਹਿਣਗੀਆਂ। ਹਾਲਾਂਕਿ ਇਸ ਤੋਂ ਪਹਿਲਾਂ 22 ਜੂਨ ਤੋਂ 29 ਜੁਲਾਈ ਤੱਕ 38 ਦਿਨਾਂ ਦੀ ਮਾਨਸੂਨ ਬਰੇਕ ਦਿੱਤੀ ਗਈ ਸੀ, ਪਰ ਇਸ ਦੌਰਾਨ ਅਪ੍ਰੈਲ ‘ਚ ਦਿੱਤੀਆਂ ਗਈਆਂ 4 ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਸ ਦੀ ਥਾਂ ਸਕੂਲਾਂ ਵਿੱਚ 1 ਤੋਂ 8 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਿੱਤੀਆਂ ਜਾਣਗੀਆਂ। ਪਹਿਲਾਂ ਲੋਹੜੀ ਨੇੜੇ 6 ਦਿਨਾਂ ਲਈ ਛੁੱਟੀ ਦਿੱਤੀ ਜਾਂਦੀ ਸੀ। ਛੁੱਟੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਮੌਸਮ ਦੇ ਹਿਸਾਬ ਨਾਲ ਵੱਖਰੀਆਂ ਹਨ।

ਇਸ ਦੇ ਨਾਲ ਹੀ ਨਾਲਾਗੜ੍ਹ, ਫਤਿਹਪੁਰ, ਨਗਰੋਟਾ ਸੂਰੀਆਂ, ਇੰਦੌਰਾ, ਪਾਉਂਟਾ ਸਾਹਿਬ, ਕਾਲਾ ਅੰਬ ਅਤੇ ਊਨਾ ਜ਼ਿਲਿਆਂ ਦੇ ਸਕੂਲਾਂ ਲਈ ਛੁੱਟੀਆਂ ਦਾ ਵੱਖਰਾ ਸ਼ਡਿਊਲ ਵੀ ਜਾਰੀ ਕੀਤਾ ਗਿਆ ਹੈ। ਇਨ੍ਹਾਂ ਸਕੂਲਾਂ ਵਿੱਚ 1 ਤੋਂ 30 ਜੂਨ ਤੱਕ 30 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਿੱਤੀਆਂ ਜਾਣਗੀਆਂ। ਸਕੂਲਾਂ ਵਿੱਚ ਮਾਨਸੂਨ ਦੀਆਂ ਛੁੱਟੀਆਂ 3 ਤੋਂ 12 ਅਗਸਤ ਤੱਕ ਹੋਣਗੀਆਂ। ਤਿਉਹਾਰ ਦੀ ਛੁੱਟੀ ਦੀਵਾਲੀ ਦੇ ਆਲੇ-ਦੁਆਲੇ 4 ਦਿਨਾਂ ਲਈ ਹੋਵੇਗੀ ਅਤੇ ਸਰਦੀਆਂ ਦੀ ਛੁੱਟੀ 1 ਤੋਂ 8 ਜਨਵਰੀ ਤੱਕ ਹੋਣਗੀਆਂ।

ਇਸ ਦੇ ਨਾਲ ਹੀ ਕੁੱਲੂ ਜ਼ਿਲ੍ਹੇ ਵਿਚ ਮਾਨਸੂਨ ਦੀਆਂ ਛੁੱਟੀਆਂ 20 ਜੁਲਾਈ ਤੋਂ 12 ਅਗਸਤ ਤੱਕ ਅਤੇ ਸਰਦੀਆਂ ਦੀਆਂ ਛੁੱਟੀਆਂ 1 ਤੋਂ 14 ਜਨਵਰੀ ਤੱਕ ਦਿੱਤੀਆਂ ਜਾਣਗੀਆਂ। ਕੁੱਲੂ ‘ਚ ਦੁਸਹਿਰੇ ਦੌਰਾਨ 8 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ, ਜਦਕਿ ਦੀਵਾਲੀ ਦੌਰਾਨ ਚਾਰ ਦਿਨ ਦੀਆਂ ਛੁੱਟੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸੂਬੇ ਦੇ ਸਕੂਲਾਂ ਵਿੱਚ 1 ਜਨਵਰੀ ਤੋਂ 11 ਫਰਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਹੋਣਗੀਆਂ, ਮੌਨਸੂਨ ਦੀ ਬਰੇਕ 7 ਤੋਂ 12 ਅਗਸਤ ਤੱਕ ਹੋਵੇਗੀ, ਜਦੋਂ ਕਿ ਦੀਵਾਲੀ ਦੇ ਆਸ-ਪਾਸ 4 ਦਿਨ ਤਿਉਹਾਰਾਂ ਦੀਆਂ ਛੁੱਟੀਆਂ ਦਿੱਤੀਆਂ ਜਾਣਗੀਆਂ। ਇਸ ਸਮੇਂ ਦੌਰਾਨ, ਕਿਨੌਰ, ਪੰਗੀ, ਭਰਮੌਰ ਅਤੇ ਚੰਬਾ ਦੇ ਆਦਿਵਾਸੀ ਖੇਤਰਾਂ ਦੇ ਸਕੂਲਾਂ ਵਿੱਚ ਇਹੀ ਛੁੱਟੀਆਂ ਦਾ ਸਮਾਂ-ਸਾਰਣੀ ਲਾਗੂ ਹੋਵੇਗੀ।