XUV ਗੱਡੀ ‘ਚ ਕਰਦਾ ਸੀ ਚੂਰਾ ਪੋਸਤ ਸਪਲਾਈ, 90 ਕਿੱਲੋ ਪੋਸਤ ਸਮੇਤ ਇੱਕ ਨੂੰ ਕੀਤਾ ਕਾਬੂ

36

ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਸੀਆਈਏ ਸਟਾਫ ਦਿਹਾਤੀ ਪੁਲਿਸ ਨੇ ਤਸਕਰ ਤੋਂ ਐਕਸੀਯੂਵੀ ਗੱਡੀ ਅਤੇ 90 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਰਵਨ ਸਿੰਘ ਬਲ ਨੇ ਦੱਸਿਆ ਕਿ ਉਹਨਾਂ ਦੀ ਸੀਆਈਏ ਟੀਮ ਨੇ ਕਰਤਾਰਪੁਰ ਇਲਾਕੇ ਦੇ ਵਿੱਚ ਇੱਕ ਵਿਸ਼ੇਸ਼ ਕਾਰਵਾਈ ਕੀਤੀ ਸੀ। ਜਿੱਥੇ ਕਾਰਵਾਈ ਦੇ ਦੌਰਾਨ ਐਕਸਯੂਵੀ ਗੱਡੀ ਚਾਲਕ ਦੀ ਤਲਾਸ਼ੀ ਲਈ ਗਈ ਅਤੇ ਤਲਾਸ਼ੀ ਦੇ ਦੌਰਾਨ ਉਸ ਕੋਲੋਂ 90 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਦੋਸ਼ੀ ਦੀ ਪਹਿਚਾਨ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਡੀਐਸਪੀ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਪ੍ਰਭਾਰੀ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਤੇ ਇਹ ਕਾਰਵਾਈ ਕੀਤੀ ਸੀ।

ਇਸ ਦੌਰਾਨ ਉਨਾਂ ਦੀ ਟੀਮ ਨੇ ਦੋਸ਼ੀ ਨੂੰ ਗੁਰਦੁਆਰਾ ਸਾਹਿਬ ਦਿਆਲਪੁਰਾ ਦੇ ਕੋਲ ਰੋਕਿਆ। ਜਿੱਥੇ ਤਲਾਸ਼ੀ ਦੇ ਦੌਰਾਨ ਗੱਡੀ ਦੇ ਵਿੱਚੋਂ ਕਈ ਪਲਾਸਟਿਕ ਦੀਆਂ ਥੈਲੀਆਂ ਬਰਾਮਦ ਕੀਤੀਆਂ ਗਈਆਂ। ਜਿਨਾਂ ਦੇ ਵਿੱਚ ਭਾਰੀ ਮਾਤਰਾ ਚੂਰਾ ਪੋਸਤ ਸੀ। ਜਬਤ ਕੀਤੀ ਗਈ ਚੂਰਾ ਪੋਸਤ ਦੇ ਵਿੱਚ 20-20 ਕਿਲੋ ਦੇ ਚਾਰ ਬੈੱਗ ਅਤੇ 10 ਕਿਲੋ ਦਾ ਇੱਕ ਬੈੱਗ ਜਿਸ ਕੁੱਲ 90 ਕਿਲੋ ਚੂਰਾ ਪੋਸਤ ਸੀ ਦੋਸ਼ੀ ਦੇ ਕਬਜ਼ੇ ਤੋਂ ਬਿਨਾਂ ਰਜਿਸਟਰੇਸ਼ਨ ਨੰਬਰ ਪਲੇਟ ਵਾਲੇ ਸਫੇਦ ਰੰਗ ਦੀ ਐਕਸੀਯੂਵੀ ਬਰਾਮਦ ਕੀਤੀ ਗਈ ਹੈ।