ਅਧਿਆਪਕਾਂ ਦਾ ਮੰਗ ਪੱਤਰ, ਜਾਣੋ ਕੀ ਕਹਿ ਰਹੇ?

27

ਐਸੋਸੀਏਟ ਅਧਿਆਪਕ ਫਰੰਟ ਪੰਜਾਬ ਦੇ ਸੱਦੇ ‘ਤੇ ਫ਼ਤਹਿਗੜ੍ਹ ਸਾਹਿਬ ਵਿੱਚ ਅਧਿਆਪਕਾਂ ਵਲੋਂ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸਾਡਾ ਪ੍ਰੋਗਰਾਮ ਉਲੀਕਿਆ ਗਿਆ ਸੀ। ਡੀਸੀ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਦੀ ਮੰਗ ਕੀਤੀ ਹੈ ਕਿ ਜੋ ਪਿਛਲੇ ਸਮੇਂ ਸਰਕਾਰ ਨੇ 8836 ਪੋਲਿਸੀ ਲਿਆਂਦੀ ਸੀ, ਰੈਗੂਲਰ ਕਰਨ ਦੀ, ਉਸ ਦੇ ਵਿੱਚ 12,710 ਪੰਜਾਬ ਦੇ ਅਧਿਆਪਕਾਂ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਰੈਗੂਲਰ ਕਰ ਦਿੰਦਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਐਲਾਨ ਕੀਤਾ ਸੀ, ਉਹ ਸਾਨੂੰ 23 ਜੁਲਾਈ 2023 ਨੂੰ ਪੱਤਰ ਸੌਂਪੇ ਗਏ, ਪਰ ਉਸ ਦੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਜੋ ਸਾਨੂੰ ਬਾਅਦ ਚ ਸਾਹਮਣੇ ਆਈਆਂ, ਜਿਸ ਵਿੱਚ ਨਾ ਹੀ ਕੋਈ ਸਾਡਾ ਪੇ-ਸਕੇਲ ਬਣਾਇਆ ਗਿਆ, ਨਾ ਹੀ ਕੋਈ ਜੋ ਰੈਗੂਲਰ ਅਧਿਆਪਕਾਂ ਵਾਂਗ ਸਾਡੇ ਫੰਡ ਨੇ ਉਹ ਕੱਟੇ ਜਾਂਦੇ ਨੇ। ਨਾ ਹੀ ਕੋਈ ਅਜੇ ਤੱਕ ਸਰਵਿਸ ਰੂਲ ਲਾਗੂ ਕੀਤੇ ਗਏ।

ਅਸੀਂ ਸਰਕਾਰ ਤੋਂ ਮੰਗ ਕੀਤੀ ਕਿ ਜੋ ਇਹ ਸਾਡਾ ਕੰਮ ਰਹਿੰਦਾ ਹੈ, ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਜੋ ਸਾਡੇ ‘ਤੇ ਪੇ ਸਕੇਲ ਹੈ ਜਾਂ ਸਰਵਿਸ ਰੂਲ ਹਨ ਜਾਂ ਮੈਡੀਕਲ ਸਹੂਲਤਾ ਹਨ, ਰੈਗੂਲਰ ਅਧਿਆਪਕਾਂ ਵਾਂਗ, ਜਲਦੀ ਤੋਂ ਜਲਦੀ ਸਾਡੇ ‘ਤੇ ਲਾਗੂ ਕੀਤੀਆਂ ਜਾਣ। ਨਹੀਂ ਫਿਰ ਅਗਲਾ ਜੋ ਜਥੇਬੰਦੀ ਦਾ ਪ੍ਰੋਗਰਾਮ ਹੈ, ਉਹ 23 ਮਾਰਚ ਦਾ ਸੀਐਮ ਸਾਹਿਬ ਕੋਲ ਅਸੀਂ ਸੰਗਰੂਰ ਵਿਖੇ ਉਹਨਾਂ ਦੀ ਰਿਹਾਇਸ਼ ‘ਤੇ ਜਾਵਾਂਗੇ।