ਆਦਮਪੁਰ ਦੀ ਕੌਂਸਲਰ ਸ੍ਰੀਮਤੀ ਸੁਸ਼ਮਾ ਕੁਮਾਰੀ ਨੇ ਐਸ, ਡੀ.ਐਮ ਵਿਵੇਕ ਕੁਮਾਰ ਮੋਦੀ ਨਾਲ ਆਦਮਪੁਰ ਨੂੰ ਮਿਲ ਕੇ ਵਾਰਡ ਦੇ ਕੰਮਾਂ ਨੂੰ ਲੇਕੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਦੇ ਵਾਰਡ ਨੰਬਰ 1 ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ।ਕੌਂਸਲਰ ਸੁਸ਼ਮਾ ਕੁਮਾਰੀ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਹੀ ਆਦਮਪੁਰ ਦੇ ਵਾਰਡ ਨੰਬਰ 1 ਦੇ ਵਿਕਾਸ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ ਬਾਕੀ ਦੇ ਕੰਮ ਵੀ ਜਲਦ ਸ਼ੁਰੂ ਕਰਵਾ ਕੇ ਖਤਮ ਕਰ ਦਿੱਤੇ ਜਾਣਗੇ । ਜਿਸ ਵਿੱਚ ਵਾਰਡ ਦੇ ਰੁਕੇ ਹੋਏ ਸੀਵਰੇਜ ਤੇ ਆਦਮਪੁਰ ਰੈਸਟ ਹਾਊਸ ਨਹਿਰ ਦੇ ਪੁਲ ਤੋਂ ਲੇਕੇ ਅਲਾਵਲਪੁਰ ਰੋੜ ਤੱਕ ਦੋਵੇਂ ਪਾਸੇ ਦੀਆਂ ਸੜਕਾਂ ਨੂੰ ਬਣਾਉਣ ਲਈ ਮੰਗ ਪੱਤਰ ਦਿੱਤਾ।ਇਸ ਮੌਕੇ ਉਨ੍ਹਾਂ ਨਾਲ ਰਾਜੇਸ਼ ਕੁਮਾਰ ਰਾਜੂ, ਵਿਜੇ ਕੁਮਾਰ ਸੈਣੀ, ਮੰਗਾਂ ਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ।













