‘ਆਪ’ ਨੇ ਚੋਣਾਂ ਦੌਰਾਨ ਵੱਡੇ ਪੱਧਰ ਤੇ ਗੜਬੜੀਆਂ ਕਰਕੇ ਆਪਣੀ ਹਾਰ ਮੰਨ ਲਈ: ਰਾਜਾ ਵੜਿੰਗ

21
Sell-Aid Desk 24/7- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਵੱਡੇ ਪੱਧਰ ਅਤੇ ਸਪੱਸ਼ਟ ਤੌਰ ਤੇ ਗੜਬੜੀਆਂ ਕਰਨਾ ਦਾ ਦੋਸ਼ ਲਗਾਉਂਦੇ ਹੋਏ, ਕਿਹਾ ਹੈ ਕਿ ਇਹ ਇਨ੍ਹਾਂ ਅੰਦਰ ਭਰੋਸੇ ਦੀ ਘਾਟ ਨੂੰ ਦਰਸਾਉਂਦਾ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਵੜਿੰਗ ਨੇ ਖੁਲਾਸਾ ਕੀਤਾ ਕਿ ਸੂਬੇ ਭਰ ਤੋਂ ਆਈਆਂ ਖਬਰਾਂ ਮੁਤਾਬਿਕ ਪੁਲਿਸ ਅਤੇ ਪ੍ਰਸ਼ਾਸਨ ਦੇ ਸਮਰਥਨ ਨਾਲ ਸੱਤਾਧਾਰੀ ਪਾਰਟੀ ਦੇ ਵਰਕਰਾਂ ਨੇ ਕਈ ਥਾਵਾਂ ‘ਤੇ ਬੂਥ ਕੈਪਚਰਿੰਗ ਦਾ ਸਹਾਰਾ ਲਿਆ ਹੈ। ਅਜਿਹਾ ਕਰਕੇ ਇਹ ਭਾਜਪਾ ਵਿਚ ਆਪਣੇ ਸਲਾਹਕਾਰਾਂ ਤੋਂ ਇੱਕ ਕਦਮ ਅੱਗੇ ਵਧ ਗਏ ਹਨ, ਜਿਹੜੇ ਵੋਟ ਚੋਰੀ ਲਈ ਜਾਣੇ ਜਾਂਦੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ‘ਆਪ’ ਨੇ ਭਾਜਪਾ ਦੀ ਵੋਟ ਚੋਰੀ ਕਿਤਾਬ ਤੋਂ ਇੱਕ ਹੋਰ ਹਿੱਸਾ ਚੁੱਕਿਆ ਹੈ ਅਤੇ ਇਸਨੇ ਵਿਰੋਧੀ ਪਾਰਟੀਆਂ ਨੂੰ ਵੋਟਰ ਸੂਚੀਆਂ ਪ੍ਰਦਾਨ ਨਹੀਂ ਕੀਤੀਆਂ।