ਇੰਝ ਹੋਵੇਗੀ ਕੁਦਰਤੀ ਸਰੋਤਾਂ ਦੀ ਰਾਖੀ, ਪੁਸ਼ਪਾ ਗੁਜਰਾਲ ਸਾਇੰਸਸਿਟੀ ਦਾ ਅਨੋਖਾ ਉਪਰਾਲਾ

31

ਜਲਵਾਯੂ ਸੰਤੁਲਨ ਬਣਾਈ ਰੱਖਣ ਲਈ ਜਲ ਸਰੋਤਾਂ ਦੀ ਰੱਖਿਆ ਕਰੋ। ਪੁਸ਼ਪਾ ਗੁਜਰਾਲ ਸਾਇੰਸਸਿਟੀ ਵੱਲੋਂ ਵੈਟਲੈਂਡਜ਼ ਨੂੰ ਬਚਾਉਣਦੇ ਉਦੇਸ਼ ਨਾਲ ਗਲੋਬਲ ਵੈਟਲੈਂਡਜ਼ ਦਿਵਸ ਮਨਾਇਆ ਗਿਆ। ਇਹ ਦਿਨ 1971 ਵਿੱਚ ਰਾਮਸਰ ਸਮਝੌਤੇ ਨੂੰ ਲਾਗੂ ਕਰਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਸਮਾਗਮ “ਸਾਡੇ ਸਾਰਿਆਂ ਦੁਆਰਾ ਸਾਂਝੇ ਕੀਤੇ ਸੁਰੱਖਿਅਤ ਭਵਿੱਖ ਲਈ ਵਾਟਰਸ਼ੈੱਡਾਂ ਦੀ ਸੰਭਾਲ” ਵਿਸ਼ੇ ‘ਤੇ ਕੇਂਦਰਿਤ ਸੀ ਅਤੇ ਇਸ ਮੌਕੇ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 150 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ: ਰਾਜੇਸ਼ ਗਰੋਵਰ ਨੇ ਜਲ ਸਰੋਤਾਂ ਦੀ ਸੰਭਾਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਵਿਸ਼ਵ ਦੇ ਸਭ ਤੋਂ ਵੱਧ ਉਤਪਾਦਕ ਵਾਤਾਵਰਣ ਪ੍ਰਣਾਲੀਆਂ ਵਿੱਚੋਂ ਇੱਕ ਹਨ ਜੋ ਜੰਗਲੀ ਜੀਵਣ ਅਤੇ ਵਾਤਾਵਰਨ ਸੰਤੁਲਨ ਬਣਾਈ ਰੱਖਣ ਲਈ ਮਹੱਤਵਪੂਰਨ ਹਨ। ਡਾ: ਗਰੋਵਰ ਨੇ ਜਲ ਸਰੋਤਾਂ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਸਾਡੇ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਹਨ।

ਜੈਵਿਕ ਵਿਭਿੰਨਤਾ ਖਾਸ ਕਰਕੇ ਪਰਵਾਸੀ ਪੰਛੀਆਂ ਦੇ ਨਿਵਾਸ ਸਥਾਨ ਲਈ ਇਸ ਤੋਂ ਵਧੀਆ ਕੋਈ ਥਾਂ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਵਾਤਾਵਰਨ ਸੰਤੁਲਨ ਬਣਾਈ ਰੱਖਣ ਵਿੱਚ ਵੀ ਇਨ੍ਹਾਂ ਦਾ ਅਹਿਮ ਯੋਗਦਾਨ ਹੈ, ਜਿਵੇਂ ਕਿ ਇਹ ਹੜ੍ਹਾਂ ਦੇ ਪਾਣੀ ਨੂੰ ਰੋਕਣ ਲਈ ਕੁਦਰਤੀ ਰੁਕਾਵਟਾਂ ਦਾ ਕੰਮ ਵੀ ਕਰਦੇ ਹਨ। ਇਸ ਮੌਕੇ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਆਰਮੀ ਪਬਲਿਕ ਸਕੂਲ ਬਿਆਸ ਦੀ ਹਨਾਨ ਆਸਰਾਫ਼ ਪਹਿਲੇ, ਚਾਣਕੀਆ ਇੰਟਰਨੈਸ਼ਨਲ ਸਕੂਲ ਜਲੰਧਰ ਦੀ ਸਾਕਸ਼ੀ ਦੂਜੇ ਸਥਾਨ ’ਤੇ ਜਦ ਕਿ ਸ਼ਿਵ ਜਯੋਤੀ ਸਕੂਲ ਜਲੰਧਰ ਦਾ ਆਰੀਅਨ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ।