ਕਲਾ ਉਤਸਵ 2024-25 ਦੇ ਮੁਕਾਬਲਿਆਂ ਦੌਰਾਨ ਨੈਸ਼ਨਲ ਪੱਧਰ ਤੇ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਕੀਤਾ ਰੋਸ਼ਨ

24

ਕਲਾ ਉਤਸਵ 2024-25 ਦੌਰਾਨ ਨੈਸ਼ਨਲ ਪੱਧਰ *ਤੇ ਫਾਜ਼ਿਲਕਾ ਜ਼ਿਲ੍ਹੇ ਦੀਆਂ ਲੜਕੀਆ ਨੇ ਦੂਜੇ ਰਾਜ ਵਿਚ ਆਪਣਾ ਲੋਹਾ ਮਨਵਾਉਂਦਿਆਂ ਪਹਿਲਾ ਸਥਾਨ ਹਾਸਲ ਕੀਤਾ। ਭੋਪਾਲ ਮੱਧ ਪ੍ਰਦੇਸ਼ ਵਿਚ ਆਯੋਜਿਤ ਰਾਸ਼ਟਰ ਪੱਧਰ ਦੇ ਕਲਾ ਉਤਸਵ ਮੁਕਾਬਲਿਆਂ ਦੌਰਾਨ ਵੱਖ-ਵੱਖ ਰਾਜਾਂ ਦੀਆਂ 37 ਟੀਮਾਂ ਨੂੰ ਪਛਾੜਦਿਆਂ ਪੰਜਾਬ ਸੂਬੇ ਦੀ ਨੁਮਾਇੰਦਗੀ ਕਰ ਰਹੀਆਂ ਸਰਹੱਦੀ ਜ਼ਿਲ੍ਹੇ ਦੇ ਸਰਕਾਰੀ ਸਕੂਲ ਡੱਬਵਾਲਾ ਕਲਾਂ ਦੀਆਂ ਵਿਦਿਆਰਥਣਾਂ ਨੇ ਫਾਜ਼ਿਲਕਾ ਦਾ ਨਾਮ ਰੋਸ਼ਨ ਕੀਤਾ ਹੈ।ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ ਸਿਖਿਆ) ਸ. ਬ੍ਰਿਜ ਮੋਹਨ ਸਿੰਘ ਬੇਦੀ, ਉਪ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ ਸਿਖਿਆ) ਸ੍ਰੀ ਪੰਕਜ ਅੰਗੀ, ਪ੍ਰਿੰਸੀਪਲ ਸੁਭਾਸ਼ ਨਰੁਲਾ, ਸਿਖਿਆ ਵਿਭਾਗ ਤੋਂ ਨੋਡਲ ਅਫਸਰ ਵਿਜੈ ਪਾਲ, ਗੁਰਛਿੰਦਰ ਪਾਲ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਭੁਪਿੰਦਰ ਉਤਰੇਜਾ, ਸ. ਪਰਮਿੰਦਰ ਸਿੰਘ ਰੰਧਾਵਾ ਖੋਜ ਅਫ਼ਸਰ ਆਦਿ ਅਧਿਕਾਰੀ ਸਾਹਿਬਾਨਾ ਨੇ ਗਾਈਡ ਅਧਿਆਪਕ ਸ੍ਰੀ ਕੁਲਜੀਤ ਭੱਟੀ ਦੀ ਅਗਵਾਈ ਹੇਠ ਵਿਦਿਆਰਥਣਾਂ ਵੱਲੋਂ ਇਹ ਉਪਲਬਧੀ ਹਾਸਲ ਕਰਨ *ਤੇ ਵਧਾਈਆਂ ਦਿੱਤੀਆਂ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਜ਼ਿਲ੍ਹਾ ਸਿਖਿਆ ਅਫਸਰ ਸ. ਬੇਦੀ ਨੇ ਸੰਬੋਧਨ ਦੌਰਾਨ ਕਿਹਾ ਕਿ ਨੈਸ਼ਨਲ ਪੱਧਰ *ਤੇ ਸਰਹੱਦੀ ਜ਼ਿਲ੍ਹੇ ਫਾਜਿਲ਼ਕਾ ਦਾ ਨਾਮ ਚਮਕਾਉਣ ਵਾਲੀਆਂ ਵਿਦਿਆਰਥਣਾਂ ਵਧਾਈ ਦੀਆਂ ਪਾਤਰ ਹਨ। ਉਨ੍ਹਾਂ ਅੱਗੇ ਕਿਹਾ ਕਿ ਕਲਾ ਉਤਸਵ ਮੁਕਾਬਲਿਆਂ ਦੇ ਆਯੋਜਨ ਨਾਲ ਜਿਥੇ ਹੋਰਨਾਂ ਰਾਜਾਂ ਨਾਲ ਸਾਂਝ ਪਾਉਣ ਦੀਆਂ ਕੋਸ਼ਿਸ਼ਾ ਦਾ ਬੂਰ ਪਿਆ ਹੈ ਉਥੇ ਦੂਜੇ ਰਾਜ ਵਿਚ ਪਹੁੰਚ ਕੇ ਪੰਜਾਬ ਰਾਜ ਨੂੰ ਪਹਿਲੀ ਵਾਰ ਮਾਣ ਵੀ ਦਵਾਇਆ ਹੈ। ਉਨ੍ਹਾਂ ਇਸ ਉਪਲਬਧੀ ਪਿਛੇ ਸਕੂਲ ਪ੍ਰਿੰਸੀਪਲ, ਗਾਇਡ ਅਧਿਆਪਕ, ਮਾਪਿਆਂ ਅਤੇ ਲੜਕੀਆਂ ਦੀ ਅਣਥਕ ਮਿਹਨਤ ਨੂੰ ਸਿਹਰਾ ਦਿੱਤਾ ਤਾਂ ਜੋ ਅਸੀਂ ਇਸ ਇਤਿਹਾਸਕ ਪਲ ਦਾ ਹਿਸਾ ਬਣੇ ਹਾਂ।ਉਪ ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਅੰਗੀ ਨੇ ਵਿਦਿਆਰਥਣਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਪਹਿਲਾਂ ਜ਼ਿਲ੍ਹਾ, ਜੋਨ, ਸਟੇਟ ਪੱਧਰ ਤੇ ਹੁਣ ਨੈਸ਼ਨਲ ਪੱਧਰ *ਤੇ ਆਪਣਾ ਝੰਡਾ ਗੰਢਿਆ ਹੈ। ਉਨ੍ਹਾਂ ਆਖਿਆ ਕਿ ਵਿਦਿਆਰਥਣਾਂ ਦੀ ਜਿਤ ਨੇ ਹੋਰਨਾਂ ਲੜਕੀਆ ਨੂੱ ਪ੍ਰਵਾਜ ਦਿੱਤੀ ਹੈ ਸਭਨਾਂ ਨੂੰ ਸਦੇਸ਼ ਦਿੱਤਾ ਹੈ ਕਿ ਜੇਕਰ ਮੌਕੇ ਦਿੱਤੇ ਜਾਣ ਤਾਂ ਕਿਸੇ ਵੀ ਚੈਲੰਜ ਨੂੰ ਪਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਹੀ ਦਿਸ਼ਾ, ਮਾਰਗਦਰਸ਼ਨ ਤੇ ਮਿਹਨਤ ਨਾਲ ਕਿਸੇ ਵੀ ਮੁਸ਼ਕਲ ਨੂੰ ਪਾਰ ਕੀਤਾ ਜਾ ਸਕਦਾ ਹੈ ਜੋ ਇਨ੍ਹਾਂ ਲੜਕੀਆ ਨੂੰ ਕਰ ਵਿਖਾਇਆ ਹੈ। ਉਨ੍ਹਾਂ ਹੋਰ ਕਿਹਾ ਕਿ ਸਾਨੂੰ ਇਨ੍ਹਾਂ ਲੜਕੀਆਂ *ਤੇ ਮਾਣ ਹੈ ਜੋ ਇਹ ਉਪਲਬਧੀ ਜ਼ਿਲ੍ਹਾ ਫਾਜ਼ਿਲਕਾ ਨੂੰ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਜ਼ਿਲ੍ਹਾ ਫਾਜ਼ਿਲਕਾ ਵਿਚ ਹੋਏ ਜੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਨੈਸ਼ਨ ਪੱਧਰ *ਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਸਿਖਿਆ ਵਿਭਾਗ ਤੋਂ ਨੋਡਲ ਅਫਸਰ ਸ੍ਰੀ ਵਿਜੈ ਪਾਲ ਅਤੇ ਕੋਆਰਡੀਨੇਟਰ ਗੁਰਛਿੰਦਰ ਪਾਲ ਸਿੰਘ ਦੀ ਵਿਸ਼ੇਸ਼ ਤੌਰ *ਤੇ ਸਰਾਹਨਾ ਕੀਤੀ। ਸਿਖਿਆ ਵਿਭਾਗ ਤੋਂ ਨੋਡਲ ਅਫਸਰ ਸ੍ਰੀ ਵਿਜੈ ਪਾਲ ਨੇ ਬਚਿਆਂ ਦੀ ਅਣਥਕ ਮਿਹਨਤ ਨੂੰ ਸਲਾਮ ਕਰਦਿਆਂ ਕਿਹਾ ਕਿ ਪਹਿਲਾਂ ਜ਼ਿਲ੍ਹਾ ਪੱਧਰ, ਜੋਨ ਪੱਧਰ ਅਤੇ ਰਾਜ ਪੱਧਰ *ਤੇ ਕਲਾ ਉਤਸਵ ਮੁਕਾਬਲਿਆਂ ਤੋਂ ਜੇਤੂ ਰਹਿਣ ਉਪਰੰਤ ਨੈਸ਼ਨਲ ਪੱਧਰ *ਤੇ ਵੀ ਨਾਮਨਾ ਖਟਿਆ ਹੈ। ਉਨ੍ਹਾਂ ਪੰਜਾਬ ਦੀ ਨੁਮਾਇੰਦਗੀ ਕਰਨ *ਤੇ ਸਰਕਾਰੀ ਸਕੂਲ ਡੱਬਵਾਲੀ ਕਲਾਂ ਦੀ ਟੀਮ ਨੂੰ ਸਰਾਹਉਂਦਿਆਂ ਭਵਿੱਖ ਵਿਚ ਹੋਰ ਉਪਲਬਧੀਆਂ ਹਾਸਲ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕੋਆਰਡੀਨੇਟਰ ਗੁਰਛਿੰਦਰ ਪਾਲ ਸਿੰਘ ਵੱਲੋਂ ਕਲਾ ਉਤਸਵ ਮੁਕਾਬਲਿਆਂ ਦੀ ਰੂਪ-ਰੇਖਾ ਅਤੇ ਜਿਲ੍ਹਾ ਪੱਧਰ ਤੋਂ ਰਾਸ਼ਟਰ ਪੱਧਰ ਤਕ ਦੇ ਸਫਰ ਬਾਰੇ ਜਾਣਕਾਰੀ ਸਭਨਾਂ ਨਾਲ ਸਾਂਝੀ ਕੀਤੀ। ਸਿਖਿਆ ਵਿਭਾਗ ਵੱਲੋਂ ਆਯੋਜਿਤ ਸਮਾਰੋਹ ਵਿੱਚ ਕਲਾ ਉਤਸਵ ਦੇ ਨੈਸ਼ਨਲ ਪੱਧਰ ਤੇ ਜੇਤੂ ਰਹੇ ਵਿਦਿਆਰਥਣਾਂ ਅਤੇ ਸ੍ਰੀ ਕੁਲਜੀਤ ਸਿੰਘ ਸਾਇੰਸ ਅਧਿਆਪਕ ਜਿੰਨਾ ਨੇ ਇਸ ਨਾਟਕ ਨੂੰ ਲਿਖਿਆ ਤੇ ਨਿਰਦੇਸ਼ਤ ਕੀਤਾ।, ਸਕੂਲ ਪ੍ਰਿੰਸਪੀਲ ਸ੍ਰੀ ਸੁਭਾਸ਼ ਨਰੂਲਾ ਨੂੰਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾਂ ਵੀਰਾਂ ਕੌਰ ਜੋ ਕੇ ਇਸ ਨਾਟਕ ਦੀ ਸਹਿ-ਨਿਰਦੇਸ਼ਕਾ ਸਨ, ਨੂੰ ਵੀ ਸਨਮਾਨਿਤ ਕੀਤਾ ਗਿਆ। ਨਾਟਕ ਵਿੱਚ ਪ੍ਰਭਸਿਮਰਨਜੀਤ ਕੌਰ, ਵੀਰਪਾਲ ਕੌਰ, ਜਸ਼ਨਪ੍ਰੀਤ ਕੌਰ, ਗੁਰਪ੍ਰੀਤ ਕੌਰ ਅਤੇ ਦੀਕਸ਼ਾ ਰਾਣੀ ਨੇ ਆਪਣਾ ਆਪਣਾ ਕਿਰਦਾਰ ਬਾਖੂਬੀ ਨਿਭਾਇਆ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਸੁਰਿੰਦਰ ਕੰਬੋਜ ਨੇ ਨਿਭਾਈ। ਇਸ ਮੌਕੇ ਸੇਵਾ ਮੁਕਤ ਪ੍ਰਿੰਸੀਪਲ ਸ੍ਰੀ ਅਸ਼ਵਨੀ ਅਹੂਜਾ, ਵਿਕਾਸ ਕਾਲੜਾ, ਮਦਨ ਲਾਲ ਅਤੇ ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ *ਤੇ ਮੌਜੂਦ ਸਨ।