ਕਾਰ ‘ਤੇ ਪਲਟਿਆ ਡੰਪਰ, ਵਿਆਹ ਵੇਖ ਕੇ ਪਰਤ ਰਿਹਾ ਪੂਰਾ ਪਰਿਵਾਰ ਖਤਮ

38

ਰਾਜਸਥਾਨ ਦੇ ਬੀਕਾਨੇਰ ਵਿਚ ਬੁੱਧਵਾਰ ਅੱਧੀ ਰਾਤ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੋਂ ਦੇ ਦੇਸ਼ਨੋਕ ਇਲਾਕੇ ਵਿਚ ਸਥਿਤ ਓਵਰ ਬ੍ਰਿਜ ਉਤੇ ਲੰਘ ਰਹੀ ਇੱਕ ਕਾਰ ’ਤੇ ਡੰਪਰ ਪਲਟ ਗਿਆ। ਇਸ ਕਾਰਨ ਕਾਰ ‘ਚ ਸਵਾਰ ਸਾਰੇ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਸਾਰੇ ਇੱਕੋ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਇਹ ਲੋਕ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ। ਹਾਦਸੇ ਕਾਰਨ ਉਥੇ ਭਾਰੀ ਜਾਮ ਲੱਗ ਗਿਆ। ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ।

ਪੁਲਿਸ ਅਨੁਸਾਰ ਇਹ ਦਰਦਨਾਕ ਹਾਦਸਾ ਰਾਤ ਕਰੀਬ 2.30 ਵਜੇ ਵਾਪਰਿਆ। ਉਸ ਸਮੇਂ ਇੱਕ ਕਾਰ ਦੇਸ਼ਨੋਕ ਤੋਂ ਨੋਖਾ ਵੱਲ ਜਾ ਰਹੀ ਸੀ। ਕਾਰ ਵਿੱਚ ਛੇ ਲੋਕ ਸਵਾਰ ਸਨ। ਇਹ ਲੋਕ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਦੇਸ਼ਨੋਕ ਆਏ ਸਨ। ਇਸ ਤੋਂ ਬਾਅਦ ਦੇਰ ਰਾਤ ਵਾਪਸ ਨੋਖਾ ਵੱਲ ਜਾ ਰਹੇ ਸੀ। ਇਸੇ ਦੌਰਾਨ ਕਾਰ ਦੇ ਨਾਲ ਚੱਲ ਰਿਹਾ ਡੰਪਰ ਦੇਸ਼ਨੋਕ ਓਵਰਬ੍ਰਿਜ ਉਤੇ ਪਲਟ ਗਿਆ। ਇਸ ਕਾਰਨ ਕਾਰ ਬੁਰੀ ਤਰ੍ਹਾਂ ਨਾਲ ਕੁਚਲੀ ਗਈ ਅਤੇ ਉਸ ਵਿਚ ਸਵਾਰ ਲੋਕ ਹੇਠਾਂ ਦੱਬ ਗਏ।

ਐਸਪੀ ਅਤੇ ਹੋਰ ਉੱਚ ਅਧਿਕਾਰੀ ਪਹੁੰਚੇ
ਹਾਦਸੇ ਕਾਰਨ ਓਵਰਬ੍ਰਿਜ ਉਤੇ ਜਾਮ ਲੱਗ ਗਿਆ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਦੇਸਵਾਲ ਦੀ ਪੁਲਿਸ ਅਤੇ ਐਸਪੀ ਸਮੇਤ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਬੜੀ ਮੁਸ਼ੱਕਤ ਨਾਲ ਡੰਪਰ ਨੂੰ ਕਾਰ ਤੋਂ ਹਟਾਇਆ। ਬਾਅਦ ਵਿੱਚ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਪਰ ਉਦੋਂ ਤੱਕ ਕਾਰ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਲਾਸ਼ਾਂ ਨੂੰ ਬੀਕਾਨੇਰ ਦੇ ਪੀਬੀਐਮ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ।