ਕਿਡਨੈਪਿੰਗ ਮਾਮਲੇ ‘ਚ 4 ਬਦਮਾਸ਼ ਕੀਤੇ ਕਾਬੂ, ਅਗਵਾਹ ਮਗਰੋਂ ਬੰਦੇ ਨਾਲ ਜੋ ਕੀਤਾ, ਜਾਣ ਕੇ ਹੋਵੋਗੇ ਹੈਰਾਨ…

28

ਬਠਿੰਡਾ ਪੁਲਿਸ ਦੇ ਹੱਥ ਉਸ ਸਮੇਂ ਇੱਕ ਵੱਡੀ ਕਾਮਯਾਬੀ ਲੱਗੀ। ਜਦੋਂ ਮੋਹਾਲੀ ਦੇ ਵਿੱਚ ਕੁਝ ਦਿਨ ਪਹਿਲਾਂ ਕਿਡਨੈਪ ਕੀਤੇ ਗਏ। ਇੱਕ ਵਿਅਕਤੀ ਦੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਜਿਨਾਂ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਦੱਸੇ ਜਾ ਰਹੇ ਹਨ।

ਇਹਨਾਂ ਦੇ ਕੋਲੋਂ ਦੋ ਪਿਸਤੌਲ 32 ਬੋਰ, ਤਿੰਨ ਮੈਗਜ਼ੀਨ ਅਤੇ ਨੌ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਦੱਸ ਦਈਏ ਕਿ ਇਹਨਾਂ ਬਦਮਾਸ਼ਾਂ ਦੇ ਵੱਲੋਂ ਮੋਹਾਲੀ ਦੇ ਵਿੱਚ ਇੱਕ ਸ਼ਖਸ ਮਨੋਜ ਗੁਪਤਾ ਨੂੰ ਕਿਡਨੈਪ ਕੀਤਾ ਗਿਆ ਤੇ ਫਿਰ ਉਸਨੂੰ ਬਠਿੰਡਾ ਇਲਾਕੇ ਦੇ ਵਿੱਚ ਛੱਡ ਕੇ ਉਸਦੀ ਕਾਰ ਲੈ ਕੇ ਫਰਾਰ ਹੋ ਗਈ ਸੀ। ਜਿਸ ਤੋਂ ਬਾਅਦ ਮਨੋਜ ਗੁਪਤਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਤੇ ਉਸ ਸ਼ਿਕਾਇਤ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ।

ਪੁਲਿਸ ਨੇ ਹੁਣ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਜਿਨਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਕਈਆਂ ਦਾ ਅਪਰਾਧਿਕ ਰਿਕਾਰਡ ਵੀ ਹੈ। ਜਿਸ ਦੇ ਬਾਰੇ ਹੋਰ ਡੁੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।