ਕੁਲਬੀਰ ਸਿੰਘ ਜ਼ੀਰਾ ‘ਤੇ ਫਾਇਰਿੰਗ, ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ

43

ਦੇਰ ਰਾਤ ਸਾਬਕਾ ਵਿਧਾਇਕ ਅਤੇ ਫ਼ਿਰੋਜ਼ਪੁਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ‘ਤੇ ਫਾਇਰਿੰਗ ਹੋਈ ਹੈ। ਫ਼ਿਰੋਜ਼ਪੁਰ ਜ਼ੀਰਾ ਰੋਡ ‘ਤੇ ਪਿੰਡ ਸ਼ੇਰਖਾ ਨੇੜੇ ਗੋਲੀਬਾਰੀ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਲਬੀਰ ਸਿੰਘ ਜ਼ੀਰਾ ਆਪਣੀ ਕਾਰ ‘ਚ ਜ਼ੀਰਾ ਜਾ ਰਹੇ ਸਨ। ਇਸ ਦੌਰਾਨਕ੍ਰੇਟਾ ਕਾਰ ਚਾਲਕਾਂ ਨੇ ਪਿੱਛਾ ਕੀਤਾ। ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਕੁਲਬੀਰ ਜੀਰਾ ਦੀ ਕਾਰ ਜਾ ਰਹੀ ਹੈ ਅਤੇ ਇੱਕ ਕ੍ਰੇਟਾ ਕਾਰ ਪਿੱਛੇ ਤੋਂ ਲੰਘ ਰਹੀ ਹੈ।

ਇਸ ਘਟਨਾ ਦੀ ਜਾਣਕਾਰੀ ਕੁਲਬੀਰ ਸਿੰਘ ਜ਼ੀਰਾ ਨੇ ਦਿੱਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ |