ਗਵਰਨਰ ਪੰਜਾਬ ਨਾਲ ਨੰਬਰਦਾਰਾਂ ਦੇ ਵਫਦ ਨੇ ਕੀਤੀ ਸੁਖਾਵੇਂ ਮਾਹੌਲ ਵਿੱਚ ਮੀਟਿੰਗ

64

ਪੰਜਾਬ ਦੇ ਬਹੁਤ ਹੀ ਜਿੰਮੇਵਾਰ ਅਹੁਦੇ ਦੇ ਕੰਮ ਕਰ ਰਹੇ ਨੰਬਰਦਾਰਾਂ ਵੱਲੋਂ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆਂ ਨਾਲ ਮੀਟਿੰਗ ਕਰਕੇ ਆਪਣੀਆਂ ਭਾਵਨਾਵਾਂ ਦੱਸੀਆਂ ਅਤੇ ਉਹਨਾਂ ਦੇ ਤਜਰਬੇ ਤੋਂ ਕਈ ਅਹਿਮ ਗੱਲਾਂ ਸਿੱਖੀਆਂ ।ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਨੇ “ਬੋਲਦਾ ਪੰਜਾਬ” ਮੀਡੀਆ ਗਰੁੱਪ ਦੇ ਇਸ ਨਵੇਂ ਦੇ ਨੂੰ ਦੱਸਿਆ ਕਿ ਸ਼੍ਰੀ ਗੁਲਾਬ ਚੰਦ ਕਟਾਰੀਆ ਮਾਣਯੋਗ ਰਾਜਪਾਲ ਪੰਜਾਬ ਸਰਕਾਰ ਵੱਲੋਂ ਸਮਾਂ ਦੇ ਕੇ ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਨੂੰ ਰਾਜ ਭਵਨ ਪੰਜਾਬ ਵਿੱਚ ਬੁਲਾ ਕੇ ਬਹੁਤ ਵਧੀਆ ਸਤਿਕਾਰ ਦਿੱਤਾ ਗਿਆ।

ਲੰਬੀ ਚੱਲੀ ਗੱਲਬਾਤ ਦੌਰਾਨ ਉਹਨਾਂ ਵੱਲੋਂ ਪੰਜਾਬ ਦੇ ਨੰਬਰਦਾਰਾਂ ਦੇ ਨਸ਼ਾ ਤਸਕਰਾਂ ਵਿਰੁੱਧ ਲਏ ਜਾ ਰਹੇ ਦ੍ਰਿੜ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਨੰਬਰਦਾਰਾਂ ਦਾ ਸਹਿਯੋਗ ਦੇਣ ਦਾ ਵਚਨ ਦਿੱਤਾ ਗਿਆ।

ਵਫਦ ਨੇ ਦੱਸਿਆ ਕਿ ਕਿਸ ਤਰ੍ਹਾਂ ਸ਼ਹਿਰੀ ਖੇਤਰ ਹੋਵੇ ਜਾਂ ਫਿਰ ਸਰਹੱਦੀ ਖੇਤਰ ਨੰਬਰਦਾਰ ਹਰ ਵਕਤ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਦਿਖਾਈ ਦਿੰਦੇ ਹਨ ।

ਗੱਲਬਾਤ ਦੌਰਾਨ ਪੰਜਾਬ ਦੇ ਸਮੂਹ ਨੰਬਰਦਾਰ ਭਾਈਚਾਰੇ ਦੀਆਂ ਮੰਗਾਂ ਬਾਰੇ ਵੀ ਧਿਆਨ ਨਾਲ ਸੁਣਿਆ ਗਿਆ ਅਤੇ ਸਬੰਧਿਤ ਵਿਭਾਗਾਂ ਨੂੰ ਤੁਰੰਤ ਨਿਰਦੇਸ਼ ਜਾਰੀ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ।

ਇਥੇ ਦੱਸਣਾ ਬਣਦਾ ਹੈ ਕਿ ਗਵਰਨਰ ਪੰਜਾਬ  ਸ਼੍ਰੀ ਗੁਲਾਬ ਚੰਦ ਕਟਾਰੀਆ ਬਹੁਤ ਹੀ ਵਧੀਆ ਸੂਝਵਾਨ ਇਨਸਾਨ ਹਨ, ਉਹ 2 ਵਾਰ ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਉਦੈਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ,  ਕੈਬਨਿਟ ਮੰਤਰੀ, ਅਸਾਮ ਦੇ ਰਾਜਪਾਲ ਅਤੇ 2 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ।