ਗੁਰਮੀਤ ਸਿੰਘ ਖੁਡੀਆਂ ਨੇ ਦਿੱਲੀ ‘ਚ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ਦਾ ਕੀਤਾ ਸਮਰੱਥਨ

28

ਦਿੱਲੀ ਦੀਆਂ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਜਿਸ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅੱਜ ਤਲਵੰਡੀ ਸਾਬੋ ਵਿਖੇ ਆਪ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਰਾਜਵੀਰ ਸਿੰਘ ਢਿੱਲੋ ਦੀ ਲੜਕੀ ਦੇ ਵਿਆਹ ਸਮਾਗਮ ਤੇ ਆਏ, ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕੇਜਰੀਵਾਲ ਸਾਹਿਬ ਤੇ ਦਿੱਲੀ ਦੇ ਲੋਕਾਂ ਨੇ ਤਿੰਨ ਵਾਰੀ ਬਹੁਤ ਵੱਡਾ ਵਿਸ਼ਵਾਸ ਕੀਤਾ ਹੈ ਤੇ ਹੁਣ ਚੌਥੀ ਵਾਰ ਦੀ ਲੜਾਈ ਹੈ ਅਤੇ ਸਾਨੂੰ ਵੱਡਾ ਵਿਸ਼ਵਾਸ ਹੈ। ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਤੇ ਉਨਾਂ ਦੇ ਸਾਥੀਆਂ ਨੂੰ ਬੜੇ ਭਾਰੀ ਮਤ ਨਾਲ ਜਿਤਾਉਣਗੇ।

ਚੋਣ ਗਰੰਟੀ ਪੱਤਰ ਉੱਤੇ ਬੋਲਦਿਆ ਓੁਨਾਂ ਕਿਹਾ ਕਿ ਅੱਜ ਸਾਡੇ ਪਾਰਟੀ ਦੇ ਸੁਪਰੀਮੋ ਨੇ ਚੋਣ ਮੈਨੀਫੈਸਟੋ ਲੋਕਾਂ ਦੇ ਹਿੱਤ ਵਿੱਚ ਜਾਰੀ ਕਰ ਦਿੱਤਾ ਗਿਆ। ਪਹਿਲਾਂ ਵੀ ਜੋ ਗੱਲਾਂ ਕੀਤੀਆਂ ਗਰੰਟੀਆਂ ਕੀਤੀਆਂ ਸਨ, ਓੁਨਾਂ ਨੂੰ ਦਿੱਲੀ ਦੇ ਲੋਕਾਂ ਲਈ ਸੁੱਖ ਸਹੂਲਤਾਂ ਚਾਹੀਦੀਆਂ ਸੀ। ਜਦੋਂ ਪਾਰਟੀਆਂ ਚੋਣ ਲੜਦੀਆਂ ਹਨ ਤੇ ਬੀਜੇਪੀ ਪਾਰਟੀ ਨੂੰ ਸਾਡੇ ਰੰਜ ਹੈ ਕਿ ਦਿੱਲੀ ਚ ਵਾਰ-ਵਾਰ ਕਿਉਂ ਬਣਦੇ ਹਨ ਤੇ ਓੁਹ 100 ਤਰ੍ਹਾਂ ਦੇ ਹੱਥ ਖੰਡੇ ਬਣਾ ਰਹੇ ਹਨ ਪਰ ਦਿੱਲੀ ਦੇ ਲੋਕ ਕੇਜਰੀਵਾਲ ਜੋ ਹੋਰਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਉਹ ਕੇਜਰੀਵਾਲ ਦੇ ਨਾਲ ਹਨ।