ਘਬਰਾਉਣ ਦੀ ਕੋਈ ਲੋੜ ਨਹੀਂ, ਸਥਿਤੀ ਕਾਬੂ ਹੇਠ : ਡਿਪਟੀ ਕਮਿਸ਼ਨਰ

32

Sell-aid News:

 ਘਬਰਾਉਣ ਦੀ ਕੋਈ ਲੋੜ ਨਹੀਂ, ਸਥਿਤੀ ਕਾਬੂ ਹੇਠ : ਡਿਪਟੀ ਕਮਿਸ਼ਨਰ
 ਸੁਖਨਾ ਹੈਡਵਰਕਸ ਵੱਲੋਂ ਸੁਖਨਾ ਚੋਅ ਵਿੱਚ ਵਾਧੂ ਪਾਣੀ ਛੱਡਣ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ੀਰਕਪੁਰ ਦੇ ਸੁਖਨਾ ਚੋਅ ਦੇ ਬਲਟਾਣਾ ਪੁਲ ਦਾ ਦੌਰਾ ਕਰਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਸਾਵਧਾਨੀ ਦੇ ਤੌਰ ’ਤੇ ਸੁਖਨਾ ਚੋਅ ’ਤੇ ਬਲਟਾਣਾ ਪੁਲ ਅਤੇ ਘੱਗਰ ਦਰਿਆ ਦੇ ਮੁਬਾਰਕਪੁਰ ਕਾਜ਼ਵੇਅ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੂੰ ਜ਼ੀਰਕਪੁਰ ਅਤੇ ਡੇਰਾਬੱਸੀ ਸਮੇਤ ਸ਼ਹਿਰੀ ਇਲਾਕਿਆਂ ਵਿੱਚੋਂ ਲੰਘਦੇ ਨਦੀਆਂ/ਨਾਲਿਆਂ ਚ ਪਾਣੀ ਦੇ ਪ੍ਰਵਾਹ ਦੀ ਨਿਗਰਾਨੀ ਅਤੇ ਆਰਜ਼ੀ ਤੌਰ ਤੇ ਆਵਾਜਾਈ ਰੋਕਣ ਲਈ ਤਾਇਨਾਤ ਕੀਤਾ ਗਿਆ ਹੈ।