ਘਰ ‘ਚ ਦਾਖਲ ਹੋ ਕੇ ਸੀਨੀਅਰ ਭਾਜਪਾ ਆਗੂ ਨੂੰ ਜ਼ਹਿਰ ਦਾ ਟੀਕਾ ਲਗਾਇਆ, ਮੌਤ

34

ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੰਭਲ ਦੇ ਗਨੌਰ ਇਲਾਕੇ ਦੇ ਭਾਜਪਾ ਆਗੂ ਗੁਲਫਾਮ ਸਿੰਘ ਯਾਦਵ ਦੀ ਸੋਮਵਾਰ ਨੂੰ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਦੋਸ਼ ਹਨ ਕਿ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਜ਼ਹਿਰੀਲਾ ਟੀਕਾ ਲਗਾ ਕੇ ਕਤਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਕਰੀਬ 1 ਵਜੇ ਪਿੰਡ ਜੁਨਵਾਈ ਬਲਾਕ ਦੇ ਪਿੰਡ ਦਫਤਰਾ ਹਿਮਾਂਚਲ ਵਿਖੇ ਸਥਿਤ ਆਪਣੇ ਘਰ ‘ਚ ਮੰਜੇ ‘ਤੇ ਬੈਠੇ ਸੀ ਤਾਂ ਬਾਈਕ ਸਵਾਰ ਕੁਝ ਨੌਜਵਾਨਾਂ ਨੇ ਉਸ ਨੂੰ ਜ਼ਹਿਰ ਦਾ ਟੀਕਾ ਲਗਾ ਦਿੱਤਾ। ਨੌਜਵਾਨਾਂ ਨੇ ਉਸ ਨੂੰ ਜ਼ਹਿਰੀਲਾ ਟੀਕਾ ਲਗਾ ਦਿੱਤਾ ਅਤੇ ਭੱਜ ਗਏ।

ਪਰਿਵਾਰਕ ਮੈਂਬਰ ਪਹਿਲਾਂ ਉਸ ਨੂੰ ਪਿੰਡ ਜੁਨਵਾਈ ਦੇ ਸਰਕਾਰੀ ਹਸਪਤਾਲ ਲੈ ਗਏ ਪਰ ਡਾਕਟਰ ਵੱਲੋਂ ਰੈਫਰ ਕਰ ਦਿੱਤਾ ਗਿਆ। ਇਲਾਜ ਲਈ ਅਲੀਗੜ੍ਹ ਲਿਜਾਂਦੇ ਸਮੇਂ ਰਸਤੇ ‘ਚ ਉਸ ਦੀ ਮੌਤ ਹੋ ਗਈ।
ਲਗਭਗ 65 ਸਾਲ ਦੇ ਗੁਲਫਾਮ ਸਿੰਘ ਯਾਦਵ ਲਗਭਗ ਤਿੰਨ ਦਹਾਕਿਆਂ ਤੋਂ ਰਾਜਨੀਤੀ ਵਿੱਚ ਸਰਗਰਮ ਸਨ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੇ ਖਿਲਾਫ ਭਾਜਪਾ ਦੀ ਟਿਕਟ ‘ਤੇ 2004 ‘ਚ ਗੁਨੌਰ ਵਿਧਾਨ ਸਭਾ ਲਈ ਉਪ ਚੋਣ ਲੜੀ ਸੀ। ਇਸ ਦੇ ਨਾਲ ਹੀ ਉਹ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਮੈਂਬਰ ਵੀ ਰਹੇ।