ਬਠਿੰਡਾ ਦੀ ਕੈਨਾਲ ਪੁਲਿਸ ਨੇ 4 ਵਿਅਕਤੀਆਂ ਨੂੰ ਚੋਰੀ ਦੇ ਪੈਟਰੋਲ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਚੋਰਾਂ ਕੋਲੋਂ 4800 ਲੀਟਰ ਪੈਟਰੋਲ ਅਤੇ ਦੋ ਬਲੈਰੋ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜਿੰਨ੍ਹਾਂ ਖ਼ਿਲਾਫ਼ ਪੁਲਿਸ ਨੇ ਚੋਰੀ ਦਾ ਕੇਸ ਦਰਜ ਕਰ ਲਿਆ ਹੈ।
ਬਠਿੰਡਾ ਦੀ ਕੈਨਾਲ ਪੁਲਿਸ ਵੱਲੋਂ ਫੜੇ ਗਏ ਇਹ ਚਾਰੇ ਵਿਅਕਤੀ ਰਾਜਸਥਾਨ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਬਠਿੰਡਾ ਪੁਲਿਸ ਨੇ ਨਾਕੇਬੰਦੀ ਦੌਰਾਨ ਕਾਬੂ ਕੀਤਾ। ਇਨ੍ਹਾਂ ਕੋਲੋਂ ਦੋ ਬੋਲੈਰੋ ਗੱਡੀਆਂ ਸਨ, ਜਿੰਨ੍ਹਾਂ ਵਿੱਚ ਪੈਟਰੋਲ ਦੇ ਡਰੱਮ ਸਨ। ਇਹਨਾਂ ਵਿੱਚ ਕਰੀਬ 4800 ਲੀਟਰ ਪੈਟਰੋਲ ਸੀ। ਇਨ੍ਹਾਂ ‘ਚੋਂ ਇਕ ਵਿਅਕਤੀ ਖਿਲਾਫ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਹੋ ਚੁੱਕਾ ਹੈ।
ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਲੋਕਾਂ ਨੇ ਇਹ ਚੋਰੀ ਦਾ ਪੈਟਰੋਲ ਕਿੱਥੋਂ ਲਿਆਂਦਾ ਅਤੇ ਆਉਣ ਵਾਲੇ ਸਮੇਂ ‘ਚ ਇਹ ਪੈਟਰੋਲ ਕਿਸ ਨੂੰ ਵੇਚਣ ਵਾਲੇ ਸਨ।













