ਡੇਰਾ ਸੱਚਾ ਸੌਦਾ ਦੇ ਡੇਰਾ ’ਚੋਂ 65 ਇੰਚੀ ਐੱਲਈਡੀ ਅਤੇ ਦੋ ਮੋਬਾਇਲ ਫੋਨ ਚੋਰੀ, ਮਾਮਲਾ ਦਰਜ

36

ਗੁਰੂਹਰਸਾਏ ਦੇ ਅਧੀਨ ਆਉਂਦੇ ਪਿੰਡ ਸੈਦੇ ਕੇ ਮੋਹਨ ਵਿਖੇ ਡੇਰਾ ਸੱਚਾ ਸੌਦਾ ਦੇ ਡੇਰੇ ਦੇ ਸ਼ੈੱਡ ’ਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਇਕ 65 ਇੰਚੀ ਐੱਲਈਡੀ ਅਤੇ ਦੋ ਮੋਬਾਇਲ ਫੋਨ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 331 (4), 305 ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਪ੍ਰੀਤ ਸਿੰਘ ਪੁੱਤਰ ਹਰਮੇਸ਼ ਲਾਲ ਵਾਸੀ ਮੋਹਨ ਕੇ ਹਿਠਾੜ ਨੇ ਦੱਸਿਆ ਕਿ ਮਿਤੀ 12-13 ਫਰਵਰੀ 2025 ਦੀ ਰਾਤ ਨੂੰ ਉਹ ਤੇ ਵਿਕਾਸ ਪੁੱਤਰ ਜਗਨਨਾਥ ਵਾਸੀ ਮੋਹਨ ਕੇ ਉਤਾੜ ਅਤੇ 5-6 ਹੋਰ ਸਮੇਤ ਡੇਰਾ ਸੱਚਾ ਸੌਦਾ ਸੈਦੇ ਕੇ ਮੋਹਨ ਪਹਿਰਾ ਡਿਊਟੀ ਤੇ ’ਤੇ ਰੁਕਿਆ ਸੀ ਜੋ ਅਸੀਂ ਸਾਰੇ ਡੇਰੇ ਦੇ ਸ਼ੈੱਡ ਵਿਚ ਪਹਿਰਾ ਡਿਊਟੀ ’ਤੇ ਸੀ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਿਤੀ 13 ਫਰਵਰੀ 2025 ਰਾਤ ਕਰੀਬ 1.30 ਵਜੇ ਸ਼ੈੱਡ ਵਿਚ ਲੱਗੀ 65 ਇੰਚੀ ਐੱਲਈਡੀ ਅਤੇ ਫੋਨ ਵੀਵੋ ਵਾਈ-16 ਅਤੇ ਵਿਕਾਸ ਦਾ ਫੋਨ ਸੈਮਸੰਗ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।