ਦੇਰ ਰਾਤ 8 ਤੋਂ 10 ਲੁਟੇਰਿਆਂ ਦੇ ਵੱਲੋਂ ਇੱਕ ਡੇਰੇ ਨੂੰ ਲੁੱਟ ਕਰਨ ਦੇ ਲਈ ਨਿਸ਼ਾਨਾ ਬਣਾਇਆ ਗਿਆ ਹੈ। ਦਸ ਦਈਏ ਕਿ ਇਹਨਾਂ ਲੁਟੇਰੇ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਰਾਤ ਦੇ ਹਨ੍ਹੇਰੇ ਦਾ ਸਹਾਰਾ ਲਿਆ ਗਿਆ ਹੈ। ਜਿਸ ਕਰ ਕੇ ਇਹਨਾਂ ਦੇ ਵੱਲੋਂ ਡੇਰੇ ਦੇ ਵਿਚ ਦਾਖ਼ਲ ਹੁੰਦੀਆਂ ਹੀ ਫਾਇਰਿੰਗ ਕੀਤੀ ਗਈ ਹੈ। ਇਸ ਦੌਰਾਨ ਡੇਰੇ ਚ ਮੌਜੂਦ ਦੋ ਭਰਾ ਸੋ ਰਹੇ ਸਨ।
ਜੋ ਫਾਇਰਿੰਗ ਦੀ ਆਵਾਜ਼ ਸੁਣਦੇ ਸਾਰ ਬਾਹਰ ਆ ਗਏ। ਜਿਨ੍ਹਾਂ ਦੇ ਵੱਲੋਂ ਆਪਣਾ ਬਚਾਅ ਕਰਨ ਦੇ ਲਈ ਲਾਇਸੈਂਸੀ ਹਥਿਆਰ ਦੇ ਨਾਲ ਜਵਾਬੀ ਫਾਇਰਿੰਗ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਫਾਇਰਿੰਗ ਦੌਰਾਨ ਇੱਕ ਲੁਟੇਰੇ ਦੀ ਗੋਲੀ ਲਗਨ ਦੇ ਕਾਰਨ ਮੌਤ ਹੋ ਗਈ ਹੈ ਅਤੇ ਦੂਜੇ ਪਾਸੇ ਡੇਰੇ ‘ਚ ਰਹਿਣ ਵਾਲੇ ਦੋ ਨੌਜਵਾਨਾਂ ‘ਚੋ ਇੱਕ ਨੌਜਵਾਨ ਗੋਲੀ ਲਗਨ ਦੇ ਕਾਰਨ ਜ਼ਖਮੀ ਹੋ ਗਈ ਹੈ। ਜਿਸ ਨੂੰ ਹਸਪਤਾਲ ਦੇ ਵਿਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ।
ਇਹ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਰਾਜਾਸਾਂਸੀ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ 10 ਦੇ ਕਰੀਬ ਲੁਟੇਰੇ ਹਥਿਆਰਾਂ ਦੇ ਨਾਲ ਡੇਰੇ ‘ਚ ਦਾਖਲ ਹੋਏ ਅਤੇ ਬਾਅਦ ਇਸ ਦੇ ਫਾਇਰਿੰਗ ਸ਼ੁਰੂ ਕੀਤੀ ਗਈ। ਜਿਸ ਦੇ ਚਲ਼ ਦੇ ਦੂਸਰੀ ਧਿਰ ਦੇ ਵੱਲੋਂ ਇਸ ਮਾਮਲੇ ਦੇ ਵਿਚ ਜਵਾਬੀ ਫਾਇਰਿੰਗ ਕੀਤੀ ਗਈ ਇਸ ਦੌਰਾਨ ਇੱਕ ਲੁਟੇਰੇ ਦੀ ਗੋਲੀ ਲਗਨ ਨਾਲ ਮੌਤ ਹੋ ਗਈ ਹੈ। ਜਿਸ ਨੂੰ ਮੌਕੇ ‘ਤੇ ਪਹੁੰਚੀ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿਚ ਲੈ ਲਿਆ ਗਿਆ ਹੈ। ਜਿਸ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਬਾਕੀ ਰਹਿੰਦੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ ਹਨ। ਜਿਨ੍ਹਾਂ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ।














