ਤ੍ਰਿਪੜੀ ‘ਚ ਨਸ਼ਿਆਂ ਵਿਰੁੱਧ ਵਿਸ਼ਾਲ “ਮਸ਼ਾਲ ਮਾਰਚ” ਕੱਢਿਆ ਗਿਆ

43

ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਅੱਜ ਸ਼ਾਮ ਕੋਹਲ਼ੀ ਸਵੀਟਸ ਚੌਂਕ ਤੋਂ ਗੁਰਦੁਆਰਾ ਕਸ਼ਮੀਰੀਆਂ ਵਾਲਾ ਤੱਕ ਇੱਕ ਵਿਸ਼ਾਲ “ਮਸ਼ਾਲ ਮਾਰਚ” ਕੱਢਿਆ ਗਿਆ। ਇਹ ਮਾਰਚ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਉਪ ਪ੍ਰਧਾਨ ਯਾਦਵਿੰਦਰ ਸਿੰਘ ਗੋਲਡੀ ਸੰਧੂ ਦੀ ਅਗਵਾਈ ‘ਚ ਹੋਇਆ, ਜਿਸ ਵਿੱਚ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਭਾਗ ਲਿਆ। ਮਾਰਚ ਦੇ ਅੰਤ ‘ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਗੋਲਡੀ ਸੰਧੂ ਨੇ ਕਿਹਾ, “ਇਸ ਮਾਰਚ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣਾ ਅਤੇ ਉਨ੍ਹਾਂ ਨੂੰ ਨਸ਼ਾ ਮੁਕਤ ਭਵਿੱਖ ਵੱਲ ਪ੍ਰੇਰਿਤ ਕਰਨਾ ਹੈ।”

ਉਨ੍ਹਾਂ ਕਿਹਾ ਕਿ ਨਸ਼ਾ ਕੇਵਲ ਵਿਅਕਤੀਕਤ ਨਹੀਂ, ਬਲਕਿ ਪਰਿਵਾਰ, ਸਮਾਜ ਅਤੇ ਰਾਸ਼ਟਰ ਲਈ ਵੀ ਘਾਤਕ ਹੈ। “ਅਸੀਂ ਹਰ ਨੌਜਵਾਨ ਦੀ ਆਵਾਜ਼ ਬਣ ਕੇ ਮੁੱਖ ਮੰਤਰੀ ਦੇ ਨਸ਼ਾ ਵਿਰੋਧੀ ਯੁੱਧ ਵਿੱਚ ਉਨ੍ਹਾਂ ਦੇ ਨਾਲ ਖੜੇ ਹਾਂ”। ਮਾਰਚ ਦੌਰਾਨ ਨਸ਼ਿਆਂ ਦੇ ਦੁਰਗੁਣ, ਨੌਜਵਾਨੀ ਤੇ ਹੋਣ ਵਾਲੇ ਪ੍ਰਭਾਵ ਅਤੇ ਸਮਾਜ ਵਿੱਚ ਵਧ ਰਹੀ ਬਰਬਾਦੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਵਿਦਿਆਰਥੀ, ਸਮਾਜ ਸੇਵੀ, ਨੇਤਾ ਅਤੇ ਵੱਖ-ਵੱਖ ਵਰਗਾਂ ਦੇ ਲੋਕ ਵੀ ਇਸ ਮੁਹਿੰਮ ਵਿੱਚ ਭਾਗੀਦਾਰ ਬਣੇ। ਗੋਲਡੀ ਸੰਧੂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਸਮਾਜ ਦੀ ਥਾਪਨਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਇਕੱਠੇ ਹੋਣ।