ਦੇਸ਼ ਲਈ ਸ਼ਹੀਦ ਹੋਏ ਜਵਾਨ ਦਾ ਪਿੰਡ ਵਾਲੇ ਕਰ ਰਹੇ ਨਿਰਾਦਰ? ਯਾਦਗਾਰੀ ਗੇਟ ਨੂੰ ਲੈ ਕੇ ਵਿਵਾਦ

46

ਗੁਰਦਾਸਪੁਰ ਦੇ ਪਿੰਡ ਸ਼ੀਨਾ ਬੇਟ ਵਿੱਚ ਕਾਰਗਿਲ ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੀ ਯਾਦ ਵਿੱਚ ਬਣ ਰਹੇ ਗੇਟ ਨੂੰ ਲੈ ਕੇ ਵਿਵਾਦ ਹੋਇਆ। ਸ਼ਹੀਦ ਦੀ ਪਤਨੀ ਨੇ ਕਿਹਾ ਕਿ ਗੇਟ ਬਣਾਉਣ ਲਈ ਪੰਜਾਬ ਸਰਕਾਰ ਨੇ 10 ਲੱਖ ਰੁਪਏ ਦਿੱਤਾ ਹੈ। ਪਰ ਪਿੰਡ ਦੀ ਪੰਚਾਇਤ ਪਿੰਡ ਦੀ ਇੱਕ ਛੋਟੀ ਜਿਹੀ ਗਲੀ ਉੱਪਰ ਸ਼ਹੀਦ ਦਾ ਗੇਟ ਬਣਾ ਰਹੀ ਹੈ, ਜਦ ਕਿ ਇਹ ਗੇਟ ਪਿੰਡ ਦੇ ਐਂਟਰੀ ਪੁਆਇੰਟ, ਮੇਨ ਸੜਕ ਦੇ ਉੱਪਰ ਬਣਨਾ ਚਾਹੀਦਾ ਹੈ।

ਪਰ ਪਿੰਡ ਦੀ ਪੰਚਾਇਤ ਧੱਕੇ ਨਾਲ ਉਸਦੀ ਸਹਿਮਤੀ ਤੋਂ ਬਿਨਾਂ ਪਿੰਡ ਦੇ ਅੰਦਰ ਇੱਕ ਨਿੱਕੀ ਜਿਹੀ ਸੜਕ ‘ਤੇ ਗੇਟ ਬਣਾ ਰਹੀ ਹੈ। ਜਿਸ ਕਰਕੇ ਸ਼ਹੀਦ ਦੀ ਪਤਨੀ ਨੇ ਕਿਹਾ ਕਿ ਜੇਕਰ ਉਸ ਦੀ ਸੁਣਵਾਈ ਨਾ ਹੋਈ ਤਾਂ ਉਹ ਆਪਣੇ ਸ਼ਹੀਦ ਪਤੀ ਨੂੰ ਮਿਲੇ ਵੀਰ ਚੱਕਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਪਸ ਕਰ ਦੇਵੇਗੀ।

ਉਹਨਾਂ ਨੇ ਆਰੋਪ ਲਗਾਏ ਕਿ ਪਿੰਡ ਦੀ ਪੰਚਾਇਤ ਨੇ ਉਨਾਂ ਦੇ ਨਾਲ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ। ਉਥੇ ਹੀ ਸਰਪੰਚ ਅਤੇ ਪਿੰਡ ਦੀ ਪੰਚਾਇਤ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਦੀ ਸਹਿਮਤੀ ਨਾਲ ਹੀ ਇਹ ਗੇਟ ਬਣਾਇਆ ਜਾ ਰਿਹਾ ਹੈ।