ਨਗਰ ਸੁਧਾਰ ਟਰਸੱਟ ਲੁਧਿਆਣਾ ਦੇ ਟਰਸੱਟੀ ਬਣੇ ਅਮਨਦੀਪ ਸਿੰਘ ਭੱਠਲ

75

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੰਜਾਬ ਦੀਆਂ ਵੱਖ ਵੱਖ ਸ਼ਹਿਰਾਂ ਦੀਆਂ ਨਗਰ ਸੁਧਾਰ ਟਰਸੱਟਾਂ ਦੇ ਚੇਅਰਮੈਨ ਅਤੇ ਟਰਸੱਟੀ ਨਿਯੁਕਤ ਕੀਤੇ ਗਏ ਹਨ। ਲੁਧਿਆਣਾ ਦੇ ਨੌਜਵਾਨ ਅਮਨਦੀਪ ਆਗੂ ਸਿੰਘ ਭੱਠਲ ਨੂੰ ਵੀ ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਨਗਰ ਸੁਧਾਰ ਟਰਸੱਟ ਲੁਧਿਆਣਾ ਦਾ ਟਰਸੱਟੀ ਨਿਯੁਕਤ ਕੀਤਾ ਗਿਆ ਹੈ। ਇਹ
ਨਿਯੁਕਤੀ ਹੋਣ ਤੇ ਨੌਜਵਾਨ ਆਗੂ ਭੱਠਲ ਨੂੰ ਸਾਰੇ ਪਾਸਿਓ ਵਧਾਈਆਂ ਮਿਲ ਰਹੀਆਂ ਹਨ। ਗਲਬਾਤ ਦੌਰਾਨ ਅਮਨਦੀਪ ਸਿੰਘ ਭੱਠਲ ਨੇ ਇਸ ਨਿਯੁਕਤੀ ਹੋਣ ਤੇ ਨੌਜਵਾਨ ਆਗੂ ਭੱਠਲ ਨੂੰ ਸਾਰੇ ਪਾਸਿਓ ਵਧਾਈਆਂ ਮਿਲ ਰਹੀਆਂ ਹਨ। ਗਲਬਾਤ ਦੌਰਾਨ ਅਮਨਦੀਪ ਸਿੰਘ ਭੱਠਲ ਨੇ ਇਸ ਨਿਯੁਕਤੀ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਨਰਲ ਸਕੱਤਰ ਸੰਦੀਪ ਪਾਠਕ, ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਮਿਲੀ ਇਸ ਜਿੰਮੇਵਾਰੀ ਨੂੰ ਪੂਰੀ ਲਗਨ, ਮੋਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਨਿਯੁਕਤੀ ਦੇ ਭਾਰਤ ਨਗਰ ਸ਼ਾਪਕੀਪਰ
ਐਸੋਸੀਏਸ਼ਨ ਦੇ ਪ੍ਰਧਾਨ ਰੋਹਣ ਸ਼ੁਕਲਾ ਨੇ ਵੀ ਅਮਨਦੀਪ ਸਿੰਘ ਭੱਠਲ ਨੂੰ ਵਧਾਈ ਦਿਤੀ।