ਨਵੇਂ ਸਾਲ ‘ਚ 10ਵੀਂ ਪਾਸ ਲਈ ਖੁਸ਼ਖਬਰੀ, 4232 ਅਸਾਮੀਆਂ ‘ਤੇ ਭਰਤੀ, ਤੁਰਤ ਕਰੋ ਅਪਲਾਈ

57

Indian Railways Jobs, South Central Railway Recruitment 2025: ਜੇਕਰ ਤੁਸੀਂ ਵੀ 10ਵੀਂ ਪਾਸ ਕੀਤੀ ਹੈ, ਤਾਂ ਇਹ ਖਬਰ ਤੁਹਾਡੇ ਲਈ ਹੈ। 10ਵੀਂ ਪਾਸ ਲਈ ਰੇਲਵੇ ਵਿੱਚ ਅਪ੍ਰੈਂਟਿਸ ਦਾ ਮੌਕਾ ਹੈ। ਚਾਰ ਹਜ਼ਾਰ ਤੋਂ ਵੱਧ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਖਾਸ ਗੱਲ ਇਹ ਹੈ ਕਿ ਇਹ ਐਪਲੀਕੇਸ਼ਨ ਔਰਤਾਂ ਲਈ ਬਿਲਕੁਲ ਮੁਫਤ ਹੈ। ਇਸ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ। ਅਸਲ ਵਿੱਚ ਇਹ ਭਰਤੀਆਂ ਦੱਖਣੀ ਮੱਧ ਰੇਲਵੇ ਵਿੱਚ ਹਨ। ਇੱਥੇ ਅਪ੍ਰੈਂਟਿਸਸ਼ਿਪ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਜੇਕਰ ਤੁਸੀਂ ਰੇਲਵੇ ਵਿੱਚ ਅਪ੍ਰੈਂਟਿਸ ਬਣਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਸੀਂ RRC SCR ਦੀ ਅਧਿਕਾਰਤ ਵੈੱਬਸਾਈਟ scr.indianrailways.gov.in ਉਤੇ ਜਾ ਕੇ ਅਰਜ਼ੀ ਦੇ ਸਕਦੇ ਹੋ। ਅਪਲਾਈ ਕਰਨ ਦੀ ਆਖਰੀ ਮਿਤੀ 27 ਜਨਵਰੀ 2025 ਤੱਕ ਹੈ।

Railways Jobs Qualification: ਵਿਦਿਅਕ ਯੋਗਤਾ
ਦੱਖਣੀ ਮੱਧ ਰੇਲਵੇ ਵਿਚ ਅਪ੍ਰੈਂਟਿਸ ਪੋਸਟਾਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੇ 10ਵੀਂ ਵਿੱਚ ਘੱਟੋ-ਘੱਟ 50 ਅੰਕ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਬੰਧਤ ਟਰੇਡ ਵਿੱਚ ਆਈ.ਟੀ.ਆਈ. ਸਰਟੀਫਿਕੇਟ ਹੋਣਾ ਚਾਹੀਦਾ ਹੈ। ਬਿਨੈਕਾਰ ਦੀ ਉਮਰ ਘੱਟੋ-ਘੱਟ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਵੀ ਮਿਲੇਗੀ। ਉਮਰ ਦੀ ਗਣਨਾ 28 ਦਸੰਬਰ 2024 ਨੂੰ ਕੀਤੀ ਜਾਵੇਗੀ।

ਅਰਜ਼ੀ ਦੀ ਫੀਸ
ਦੱਖਣੀ ਮੱਧ ਰੇਲਵੇ ਵਿੱਚ ਅਪ੍ਰੈਂਟਿਸਸ਼ਿਪ ਲਈ ਅਰਜ਼ੀ ਦੇਣ ਵਾਲੇ ਜਨਰਲ/ਓਬੀਸੀ/ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ 100 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ, ਜਦੋਂ ਕਿ SC/ST/ਮਹਿਲਾ/PWBD ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ।

ਚੋਣ ਪ੍ਰਕਿਰਿਆ ਅਤੇ ਤਨਖਾਹ
ਦੱਖਣੀ ਮੱਧ ਰੇਲਵੇ ਵਿੱਚ ਅਪ੍ਰੈਂਟਿਸਸ਼ਿਪ ਲਈ ਚੋਣ ਮੈਰਿਟ ਸੂਚੀ ਦੇ ਆਧਾਰ (indian railways jobs) ‘ਤੇ ਹੋਵੇਗੀ। ਇਸ ਤੋਂ ਬਾਅਦ ਦਸਤਾਵੇਜ਼ਾਂ ਦੀ ਤਸਦੀਕ ਅਤੇ ਮੈਡੀਕਲ ਟੈਸਟ ਹੋਵੇਗਾ। ਅੰਤ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ 7,700-20,200 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।

ਰੇਲਵੇ ਦੀਆਂ ਨੌਕਰੀਆਂ ਲਈ ਲੋੜੀਂਦੇ ਦਸਤਾਵੇਜ਼
ਦੱਖਣੀ ਮੱਧ ਰੇਲਵੇ ਵਿੱਚ ਅਪ੍ਰੈਂਟਿਸਸ਼ਿਪ ਲਈ ਬਿਨੈ ਕਰਨ ਲਈ ਉਮੀਦਵਾਰਾਂ ਕੋਲ ਆਧਾਰ ਕਾਰਡ, 10ਵੀਂ ਅੰਕ ਸ਼ੀਟ, ITI ਡਿਪਲੋਮਾ, ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਫਾਰਮ ‘ਚ ਮੋਬਾਈਲ ਨੰਬਰ, ਈਮੇਲ ਆਈਡੀ ਹਸਤਾਖਰ ਅਤੇ ਅੰਗੂਠੇ ਦੇ ਨਿਸ਼ਾਨ ਦੀ ਵੀ ਵਰਤੋਂ ਕਰਨੀ ਹੋਵੇਗੀ।