ਨਾਭਾ ਵਿਖੇ ਇੱਕ ਘੰਟੇ ਦੇ ਮੀਂਹ ਨਾਲ ਲੋਕਾਂ ਦੇ ਘਰਾਂ ‘ਚ ਪਾਣੀ ਵੜ ਗਿਆ ਹੈ।

36
Sell-aid Desk:ਨਾਭਾ ਵਿਖੇ ਇੱਕ ਘੰਟੇ ਦੇ ਮੀਂਹ ਨਾਲ ਲੋਕਾਂ ਦੇ ਘਰਾਂ ‘ਚ ਪਾਣੀ ਵੜ ਗਿਆ ਹੈ। ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਰਿਹਾ ਹੈ ਤੇ ਲੋਕ ਪਾਣੀ ਨਾਲ ਪਰੇਸ਼ਾਨ ਹੋ ਰਹੇ ਹਨ ਜਦਕਿ ਇੱਕ ਘੰਟੇ ਦੀ ਬਰਸਾਤ ਤੋਂ ਬਾਅਦ ਹੀ ਮੀਹ ਰੁਕ ਗਿਆ ਜੇਕਰ ਪੰਜਾਬ ਦੇ ਹੋਰ ਹਿੱਸਿਆਂ ਵਾਂਗ ਹੋਰ ਮੀਂਹ ਪੈਂਦਾ ਤਾਂ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਸ਼ਹਿਰ ਦੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਵੱਡਾ ਨੁਕਸਾਨ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸਥਾਨਕ ਨਿਵਾਸੀਆਂ ਨੇ ਨਗਰ ਕੌਂਸਲ ਨਾਭਾ ਦੀ ਸਫਾਈ ਪ੍ਰਬੰਧਾਂ ‘ਤੇ ਸਵਾਲ ਚੁੱਕੇ ਹਨ।