ਨਿਸ਼ਾਨ-ਏ-ਸਿੱਖੀ, ਕਾਰ ਸੇਵਾ ਖਡੂਰ ਸਾਹਿਬ ਦਾ ਸਾਲਾਨਾ ਮੈਗ਼ਜ਼ੀਨ ‘ਨਿਸਾਨ-ਏ-ਸਿੱਖੀ-2025’ ਸੰਗਤ ਅਰਪਣ

44

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਖਡੂਰ ਸਾਹਿਬ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਸਾਲਾਨਾ ਮੈਗ਼ਜ਼ੀਨ ‘ਨਿਸ਼ਾਨ-ਏ-ਸਿੱਖੀ 2025’ ਨੂੰ ਕਾਰ ਸੇਵਾ ਵਾਲੇ ਸਮੂਹ ਮਹਾਂਪੁਰਖਾਂ ਦੀ ਯਾਦ ਵਿੱਚ 28 ਫ਼ਰਵਰੀ ਨੂੰ ਕਰਵਾਏ ਜਾਂਦੇ ਸਾਲਾਨਾ ਗੁਰਮਤਿ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸਿੱਖ ਪੰਥ ਦੀਆਂ ਸਤਿਕਾਰਿਤ ਹਸਤੀਆਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸੰਗਤ ਅਰਪਣ ਕੀਤਾ ਗਿਆ।ਮੈਗ਼ਜ਼ੀਨ ਨੂੰ ਸੰਗਤ ਅਰਪਣ ਕਰਨ ਵਾਲੀਆਂ ਸ਼ਖਸੀਅਤਾਂ ਵਿੱਚ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਮੀਤ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਕਥਾ ਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਾਲੇ, ਬਾਬਾ ਸੇਵਾ ਸਿੰਘ ਜੀ ਕਾਰ ਖਡੂਰ ‘ ਸਾਹਿਬ ਵਾਲੇ, ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲੇ, ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ, ਬਾਬਾ ਮੇਜਰ ਸਿੰਘ ਜੀ ਕਾਰ ਸੇਵਾ ਹਜ਼ੂਰ ਸਾਹਿਬ ਵਾਲੇ, ਬਾਬਾ ਲੱਖਾ ਸਿੰਘ ਜੀ ਗਵਾਲੀਅਰ ਵਾਲੇ, ਸ. ਗੁਰਬਚਨ ਸਿੰਘ ਕਰਮੂਵਾਲ ਮੈਂਬਰ ਐੱਸ. ਜੀ. ਪੀ. ਸੀ. ਆਦਿ ਸ਼ਾਮਿਲ ਸਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਸ਼ਾਨ- ਏ-ਸਿੱਖੀ ਮੈਗਜ਼ੀਨ ਵਿੱਚ ਗੁਰਮਤਿ ਫ਼ਲਸਫ਼ੇ ਅਤੇ ਗੁਰ ਇਤਿਹਾਸ ਨਾਲ ਸੰਬੰਧਿਤ ਉੱਤਮ ਦਰਜੇ ਦੀਆਂ ਲਿਖਤਾਂ ਸਮੇਤ ਸੰਸਥਾ ਵੱਲੋਂ ਗੁਰਧਾਮਾਂ ਦੀ ਸੇਵਾ, ਵਾਤਾਵਰਨ ਸੰਭਾਲ, ਵਿੱਦਿਅਕ ਅਦਾਰਿਆਂ ਅਤੇ ਹੋਰ ਖੇਤਰਾਂ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਅਤੇ ਸੂਚਨਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਮੈਗ਼ਜ਼ੀਨ ਦੀ ਸੰਪਾਦਨਾ ਦੀ ਸੇਵਾ ਸਕੱਤਰ ਭਾਈ ਵਰਿਆਮ ਸਿੰਘ ਜੀ ਵੱਲੋਂ ਨਿਭਾਈ ਗਈ। ਇਸ ਮੌਕੇ ਬੇਅੰਤ ਸੰਗਤਾਂ ਹਾਜ਼ਰ ਸਨ।