ਪਰਾਲੀ ਦੇ ਧੂੰਏ ‘ਚ ਫਸੀਆਂ ਸਕੂਲ ਵੈਨਾਂ, ਬੱਚੇ ਕਸੂਤੇ ਫ਼ਸੇ

6

ਪਿੰਡ ਗੁਰੂਸਰ ਵਿੱਚ ਦਿਨ ਦਿਹਾੜੇ ਖੇਤਾਂ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਲਾਈ ਅੱਗ ਨੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ। ਪਰਾਲੀ ਸਾੜਨ ਕਾਰਨ ਉੱਠੇ ਘਣੇ ਧੂੰਏ ਨੇ ਸੜਕ ਤੇ ਜਾ ਰਹੀਆਂ ਸਕੂਲ ਵੈਨਾਂ ਨੂੰ ਆਪਣੇ ਚਪੇਟ ਵਿੱਚ ਲੈ ਲਿਆ। ਧੂੰਏ ਦੀ ਗੱਡੀ ਚਾਦਰ ਕਾਰਨ ਡਰਾਈਵਰਾਂ ਨੂੰ…

ਗਿੱਦੜਬਾਹਾਂ : ਪਿੰਡ ਗੁਰੂਸਰ ਵਿੱਚ ਦਿਨ ਦਿਹਾੜੇ ਖੇਤਾਂ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਲਾਈ ਅੱਗ ਨੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ। ਪਰਾਲੀ ਸਾੜਨ ਕਾਰਨ ਉੱਠੇ ਘਣੇ ਧੂੰਏ ਨੇ ਸੜਕ ਤੇ ਜਾ ਰਹੀਆਂ ਸਕੂਲ ਵੈਨਾਂ ਨੂੰ ਆਪਣੇ ਚਪੇਟ ਵਿੱਚ ਲੈ ਲਿਆ। ਧੂੰਏ ਦੀ ਗੱਡੀ ਚਾਦਰ ਕਾਰਨ ਡਰਾਈਵਰਾਂ ਨੂੰ ਅੱਗੇ ਕੁਝ ਦਿਖਾਈ ਨਹੀਂ ਦਿੱਤਾ ਤੇ ਇੱਕ ਸਕੂਲ ਵੈਨ ਅੱਗੇ ਚੱਲ ਰਹੀ ਕਾਰ ਨਾਲ ਜਾ ਟਕਰਾਈ। ਖੁਸ਼ਕਿਸਮਤੀ ਨਾਲ ਸਾਰੇ ਬੱਚੇ ਵਾਲ ਵਾਲ ਹਾਦਸੇ ਤੋਂ ਬਚ ਗਏ।

ਪਿੰਡ ਵਾਸੀਆਂ ਨੇ ਹਿੰਮਤ ਦਿਖਾਉਂਦੇ ਹੋਏ ਧੂੰਏ ਵਿੱਚ ਫਸੀ ਵੈਨਾਂ ਨੂੰ ਬਾਹਰ ਕੱਢਿਆ ਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ। ਲੋਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਖੇਤਾਂ ਵਿੱਚ ਲਗਾਤਾਰ ਸਾੜੀ ਜਾ ਰਹੀ ਪਰਾਲੀ ਕਾਰਨ ਹਵਾ ਵਿੱਚ ਪ੍ਰਦੂਸ਼ਣ ਦੇ ਨਾਲ ਨਾਲ ਜਾਨਾਂ ਲਈ ਵੀ ਖ਼ਤਰਾ ਬਣ ਗਿਆ ਹੈ।

ਹੁਣ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਗਿੱਦੜਬਾਹਾਂ ਪ੍ਰਸ਼ਾਸਨ ਨੂੰ ਦਿਨ ਦਿਹਾੜੇ ਸੜਕ ਕਿਨਾਰੇ ਲੱਗ ਰਹੀਆਂ ਅੱਗਾਂ ਦਾ ਪਤਾ ਨਹੀਂ ਜਾਂ ਫਿਰ ਕਿਸੇ ਵੱਡੇ ਹਾਦਸੇ ਦੀ ਉਡੀਕ ਕੀਤੀ ਜਾ ਰਹੀ ਹੈ?