ਪਿੰਡ ਰੱਤੋਕੇ ਵਿਖੇ ਆਮ ਆਦਮੀ ਅਤੇ ਸ਼੍ਰੋਮਣੀ ਅਕਾਲੀ ਦਲ ਝਟਕਾ ਕਈ ਪਰਿਵਾਰ ਹੋਏ ਕਾਂਗਰਸ ਵਿੱਚ ਸ਼ਾਮਿਲ

34

ਗੁਰਬਾਜ ਸਿੰਘ, ਹਰਜੀਤ ਸਿੰਘ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਰਤੋਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਝਟਕਾ ਕਈ ਪਰਿਵਾਰ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਲ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਸਰਪੰਚ ਲਖਬੀਰ ਸਿੰਘ, ਸਰਪੰਚ ਕੁਲਬੀਰ ਸਿੰਘ, ਸਰਪੰਚ ਸਾਬ ਸਿੰਘ, ਸਰਪੰਚ ਬਾਜ ਸਿੰਘ, ਗੁਰਭੇਜ ਸਿੰਘ ਅਤੇ ਬਲਵੀਰ ਸਿੰਘ ਦੀ ਪ੍ਰੇਰਨਾ ਸਦਕਾ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਅਤੇ ਮੈਂ ਇਹਨਾਂ ਆਏ ਹੋਏ ਸਾਰੇ ਵਰਕਰਾਂ ਨੂੰ ਜੀ ਆਇਆ ਆਖਦਾ ਹਾਂ ਅਤੇ ਧੰਨਵਾਦ ਕਰਦਾ ਹਾਂ ਅਤੇ ਇਹਨਾਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਹਨਾਂ ਨੂੰ ਪਾਰਟੀ ਵਿੱਚ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਹਰੇਕ ਮੁਸ਼ਕਲ ਵਿੱਚ ਇਹਨਾਂ ਪਰਿਵਾਰਾਂ ਨਾਲ ਖੜਾਂਗਾ ਅੱਗੇ ਗੱਲ ਕਰਦੇ ਹੋਏ ਸਰਪੰਚ ਬਾਜ ਸਿੰਘ ਅਤੇ ਸਰਪੰਚ ਕੁਲਬੀਰ ਸਿੰਘ ਸਰਪੰਚ ਲਖਬੀਰ ਸਿੰਘ ਨੇ ਦੱਸਿਆ ਕਿ 2022 ਵਿੱਚ ਇਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗੁਮਰਾਹ ਕਰਕੇ ਵੋਟਾਂ ਪਵਾਈਆਂ ਗਈਆਂ ਸੀ ਕਿ ਬਦਲਾਅ ਲਿਆਓ ਪੰਜਾਬ ਬਚਾਓ ਉਹਨਾਂ ਆਏ ਹੋਏ ਵਰਕਰਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਬਦਲਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਰ ਕਿਸੇ ਨੇ ਹਲਕਾ ਖੇਮ ਕਰਨ ਵਿੱਚ ਕੋਈ ਵੀ ਵਿਕਾਸ ਨਹੀਂ ਕਰਵਾਇਆ ਅਤੇ ਲੋਕ ਇਹਨਾਂ ਦੀਆਂ ਨੀਤੀਆਂ ਤੋਂ ਨਾ ਕੁਝ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਸਨ ਉਹਨਾਂ ਅੱਗੇ ਗੱਲ ਕਰਦੇ ਹੋਏ ਦੱਸਿਆ ਕਿ ਹਲਕਾ ਖੇਮਕਰਨ ਵਿੱਚ ਕੋਈ ਕਾਨੂੰਨ ਅਵਸਥਾ ਨਹੀਂ ਹੈ ਦਿਨ ਦਿਹਾੜੇ ਚੋਰੀਆਂ ਅਤੇ ਡਕੈਤੀਆਂ ਉਹ ਰਹੀਆਂ ਸਨ