ਪੈੜਾਂ ਸੁੰਘ-ਸੁੰਘ ਚੋਰ ਦੇ ਘਰ ਪੁੱਜਿਆਂ ਸਨਿਫ਼ਰ DOG,2 ਘੰਟਿਆਂ ਸੁਲਝੀ ਵੱਡੀ ਵਾਰਦਾਤ, ਤਲਾਸ਼ੀ ਮੌਕੇ ਲੱਖਾਂ ਰੁਪਏ ਤੇ ਕਈ ਤੋਲੇ ਸੋਨਾ

43

ਫਰੀਦਕੋਟ ਦੇ ਵਿੱਚ ਸਨਿਫਰ ਡੌਗ ਦੇ ਵੱਲੋਂ ਇੱਕ ਚੋਰ ਨੂੰ ਪੰਜ ਕਿਲੋਮੀਟਰ ਦੀ ਦੂਰੀ ਤੇ ਜਾ ਕੇ ਲੱਭਿਆ ਗਿਆ। ਦੱਸ ਦਈਏ ਕਿ ਅੰਨੇ ਕੇਸ ਦੀ ਗੁੱਥੀ ਨੂੰ ਇਸ ਸਨੀਫਰ ਡੋਗ ਨੇ ਦੋ ਘੰਟੇ ਦੇ ਵਿੱਚ ਸੁਲਝਾ ਦਿੱਤਾ। ਜਦੋਂ ਘਰ ਦੀ ਤਲਾਸ਼ੀ ਲਈ ਤਾਂ ਉਥੋਂ ਲੱਖਾਂ ਦੀ ਨਗਗੀ, ਤਿੰਨ ਤੋਲੇ ਸੋਨਾ ਪੁਲਿਸ ਨੂੰ ਬਰਾਮਦ ਹੋਇਆ। ਆਰੋਪੀ ਦੀ ਪਹਿਚਾਣ ਗੁਰਪਿਆਰ ਸਿੰਘ ਦੇ ਰੂਪ ਵਿੱਚ ਹੋਈ। ਜਿਸ ਦੇ ਖਿਲਾਫ ਥਾਣਾ ਸਦਰ ਦੇ ਵਿੱਚ ਕੇਸ ਦਰਜ ਕੀਤਾ ਗਿਆ ਅੱਗੇ ਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ।

ਜਾਣਕਾਰੀ ਦੇ ਅਨੁਸਾਰ ਥਾਣਾ ਸਦਰ ਫਰੀਦਕੋਟ ਦੇ ਅਧੀਨ ਆਉਂਦੇ ਪਿੰਡ ਘੋਨੇਵਾਲਾ ਨਿਵਾਸੀ ਰਵਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਸ਼ੁੱਕਰਵਾਰ ਦੀ ਰਾਤ ਜਦ ਉਹ ਆਪਣੇ ਪਰਿਵਾਰ ਸਮੇਤ ਘਰ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਘਰ ਦੀ ਲੌਬੀ ਦੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ, ਅੰਦਰ ਆ ਕੇ ਉਹਨਾਂ ਨੇ ਦੇਖਿਆ ਕਿ ਅਲਮਾਰੀ ਦਾ ਲੌਕ ਤੋੜ ਕੇ ਸੇਫ ਵਿੱਚ ਰੱਖੇ ਲੱਖਾਂ ਰੁਪਏ ਦੀ ਨਗਦੀ ਤੇ ਗਹਿਣੇ ਚੋਰੀ ਕੀਤੇ ਗਏ ਨੇ।

ਉਹਨਾਂ ਨੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਦੇ ਵੱਲੋਂ ਬੜੀ ਹੀ ਫੁਰਤੀ ਦੇ ਨਾਲ ਇਸ ਮਾਮਲੇ ਦੀ ਪੈਰਵਾਈ ਕੀਤੀ ਗਈ। ਡੋਗ ਸਕੁਐਡ ਦੀ ਟੀਮ ਨੂੰ ਬੁਲਾਇਆ ਗਿਆ, ਇਹ ਟੀਮ ਦੇ ਵਿੱਚ ਇੱਕ ਸਨਿਫਰ ਡੋਗ ਦੀ ਸਹਾਇਤਾ ਦੇ ਨਾਲ ਪੰਜ ਕਿਲੋਮੀਟਰ ਤੱਕ ਚੋਰ ਦਾ ਪਿੱਛਾ ਕਰਦੇ ਕਰਦੇ ਉਹਨਾਂ ਦੇ ਘਰ ਤੱਕ ਇਹ ਡੋਗ ਪੁਲਿਸ ਨੂੰ ਲੈ ਗਿਆ। ਪੁਲਿਸ ਨੇ ਆਰੋਪੀ ਤੋਂ ਚੋਰੀ ਕੀਤੇ 5 ਲੱਖ ਦੀ ਨਗਦੀ ਗਹਿਣੇ ਬਰਾਮਦ ਕੀਤੇ ਨੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।