ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ, 9 ਜ਼ਿਲ੍ਹਿਆਂ ਦੇ SSP ਸਣੇ 21 ਅਫਸਰ ਬਦਲੇ

41

ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ( Punjab Police transfers) ਕਰ ਦਿੱਤਾ ਗਿਆ ਹੈ। 9 ਜ਼ਿਲ੍ਹਿਆਂ ਦੇ SSP ਬਦਲੇ ਗਏ ਹਨ।

ਇਸ ਤੋਂ ਇਲਾਵਾ 21 ਪੁਲਿਸ ਮੁਲਾਜ਼ਮਾਂ ਦਾ ਤਬਾਦਲ ਕੀਤਾ ਹੈ। ਗੁਰਮੀਤ ਸਿੰਘ ਚੌਹਾਨ ਨੂੰ ਐਸਐਸਪੀ ਫਿਰੋਜ਼ਪੁਰ, ਅਖਿਲ ਚੌਧਰੀ ਨੂੰ ਐਸਐਸਪੀ ਮੁਕਤਸਰ ਸਾਹਿਬ, ਸੰਦੀਪ ਕੁਮਾਰ ਮਲਿਕ ਨੂੰ ਐਸ.ਐਸ.ਪੀ. ਹੁਸ਼ਿਆਰਪੁਰ, ਅੰਕੁਰ ਗੁਪਤਾ ਨੂੰ ਐਸ.ਐਸ.ਪੀ .ਲੁਧਿਆਣਾ, ਸ਼ੁਭਮ ਅਗਰਵਾਲ ਨੂੰ ਐਸ.ਐਸ.ਪੀ .ਫਤਿਹਗੜ੍ਹ ਸਾਹਿਬ, ਮਨਿੰਦਰ ਸਿੰਘ ਨੂੰ ਐਸ.ਐਸ.ਪੀ .ਦਿਹਾਤੀ ਅੰਮ੍ਰਿਤਸਰ, ਮੁਹੰਮਦ ਸਰਫਾਜ਼ ਨੂੰ ਐਸ.ਐਸ.ਪੀ .ਬਰਨਾਲਾ, ਜੋਤੀ ਯਾਦਵ ਨੂੰ ਐਸ.ਐਸ.ਪੀ .ਖੰਨਾ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਕੱਲ੍ਹ ਪੰਜਾਬ ਸਰਕਾਰ ਨੇ ਡੀਆਈਜੀ ਪਰਸੋਨਲ ਅਲਕਾ ਮੀਣਾ ਨੂੰ ਡੀਆਈਜੀ (ਐਡਮਿਨਸਟ੍ਰੇਸ਼ਨ) ਦਾ ਵਾਧੂ ਚਾਰਜ ਦਿੱਤਾ। ਇਸੇ ਦੌਰਾਨ ਪੁਲਿਸ ਦੇ 4 ਡੀਐਸਪੀਜ਼ ਦੇ ਤਬਾਦਲੇ ਵੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਤਹਿਤ ਗੁਰਿੰਦਰਪਾਲ ਸਿੰਘ ਨਾਗਰਾ ਨੂੰ ਡੀਐਸਪੀ ਡਿਟੈਕਟਿਵ ਰੂਰਲ ਅੰਮ੍ਰਿਤਸਰ ਤੋਂ ਬਦਲ ਕੇ ਡੀਐਸਪੀ ਪੀਬੀਆਈ ਸਪੈਸ਼ਲ ਕ੍ਰਾਈਮ, ਤਰਨ ਤਾਰਨ ਲਾਇਆ ਗਿਆ ਹੈ।

ਇਸੇ ਤਰ੍ਹਾਂ ਰਿਪੂਤਪਨ ਸਿੰਘ ਸੰਧੂ ਡੀਐਸਪੀ ਡਿਟੈਕਟਿਵ ਬਟਾਲਾ ਤੋਂ ਡੀ.ਐਸ.ਪੀ .ਐਸਪੀ ਤਰਨ ਤਾਰਨ, ਕਮਲਜੀਤ ਸਿੰਘ ਨੂੰ ਡੀਐਸਪੀ ਐਸਪੀ ਤਰਨ ਤਾਰਨ ਤੋਂ ਡੀਐਸਪੀ 7ਵੀਂ ਆਈਆਰਬੀ ਕਪੂਰਥਲਾ ਅਤੇ ਗੁਲਜ਼ਾਰ ਸਿੰਘ ਨੂੰ ਡੀਐਸਪੀ 7ਵੀਂ ਆਈਆਰਬੀ ਕਪੂਰਥਲਾ ਤੋਂ ਬਦਲ ਕੇ ਡੀਐਸਪੀ ਆਰਥਿਕ ਅਪਰਾਧ ਤੇ ਸਾਈਬਰ ਕ੍ਰਾਈਮ ਤਰਨ ਤਾਰਨ ਲਾਇਆ ਗਿਆ ਹੈ।