ਪੰਜਾਬ ਵੱਲ ਦਾਗੀਆਂ ਮਿਜ਼ਾਇਲਾਂ ਵੇਖੋ ਕਿਵੇਂ ਕੀਤੀਆਂ ਤਬਾਹ, VIDEO ਆਏ ਸਾਹਮਣੇ…

37

ਭਾਰਤ ਦੇ ਆਪ੍ਰੇਸ਼ਨ ਸਿੰਦੂਰ ਮਗਰੋਂ ਪਾਕਿਸਤਾਨ ਨੇ ਅੱਜ ਸਵੇਰੇ ਭਾਰਤੀ ਫੌਜ ਨਾਲ ਸਬੰਧਤ 15 ਥਾਵਾਂ ਨੂੰ ਨਿਸ਼ਾਨਾ ਬਣਉਣ ਦੀ ਨਕਾਮ ਕੋਸ਼ਿਸ਼ ਕੀਤੀ। 07-08 ਮਈ 2025 ਦੀ ਰਾਤ ਨੂੰ ਪਾਕਿਸਤਾਨ ਨੇ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਕਈ ਭਾਰਤੀ ਫੌਜੀ ਟਿਕਾਣਿਆਂ ‘ਤੇ ਹਮਲਾ ਕਰਨ ਲਈ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕੀਤੀ, ਜਿਨ੍ਹਾਂ ਵਿੱਚ ਅਵੰਤੀਪੁਰਾ, ਸ਼੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੋਦੀ, ਉਤਰਲਾਈ ਅਤੇ ਭੁਜ ਸ਼ਾਮਲ ਹਨ।

ਇਨ੍ਹਾਂ ਨੂੰ ਏਕੀਕ੍ਰਿਤ ਕਾਊਂਟਰ ਯੂਏਐਸ ਗਰਿੱਡ (Integrated Counter UAS Grid) ਅਤੇ ਹਵਾਈ ਰੱਖਿਆ ਪ੍ਰਣਾਲੀ ਦੀ ਮਦਦ ਨਾਲ ਨਸ਼ਟ ਕੀਤਾ ਗਿਆ ਹੈ। ਪਾਕਿਸਤਾਨੀ ਮਿਜ਼ਾਈਲਾਂ ਦਾ ਮਲਬਾ ਹੁਣ ਭਾਰਤ ਵਿੱਚ ਕਈ ਥਾਵਾਂ ਤੋਂ ਮਿਲਿਆ ਹੈ। ਅਸੀਮ ਮੁਨੀਰ ਭਾਵੇਂ ਭਾਰਤ ਤੋਂ ਬਦਲਾ ਲੈਣ ਦੇ ਲੱਖ ਦਾਅਵੇ ਕਰ ਰਿਹਾ ਹੋਵੇ ਪਰ ਗੁਆਂਢੀ ਦੇਸ਼ ਦੀ ਇੱਕ ਵੀ ਮਿਜ਼ਾਈਲ ਭਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕੀ। ਪੰਜਾਬ ਵਿਚ ਸਭ ਤੋਂ ਵੱਧ ਥਾਵਾਂ ਉਤੇ ਹਮਲੇ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਕਈ ਵੀਡੀਓ ਸਾਹਮਣੇ ਆਏ ਹਨ, ਜਿਥੇ ਖੇਤਾਂ ਵਿਚ ਮਿਜ਼ਾਈਲਾਂ ਦਾ ਮਲਬਾ ਪਿਆ ਵੇਖਿਆ ਜਾ ਸਕਦਾ ਹੈ।

ਇਧਰ, ਭਾਰਤ ਨੇ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਭਾਰਤ ਨੇ ਪਹਿਲਾਂ ਆਪ੍ਰੇਸ਼ਨ ਸਿੰਦੂਰ ਵਿੱਚ ਜੈਸ਼ ਅਤੇ ਲਸ਼ਕਰ ਦੇ ਵੱਡੀ ਗਿਣਤੀ ਅੱਤਵਾਦੀਆਂ ਨੂੰ ਮਾਰ ਮੁਕਾਇਆ। ਹੁਣ ਭਾਰਤ ਨੇ ਪਾਕਿਸਤਾਨ ਦੇ ਹਵਾਈ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ। ਹਾਂ, ਭਾਰਤ ਨੇ ਲਾਹੌਰ ਵਿੱਚ ਹਵਾਈ ਰੱਖਿਆ ਰਾਡਾਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਤਰ੍ਹਾਂ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ ਹੈ।

ਸੂਤਰਾਂ ਅਨੁਸਾਰ ਪਾਕਿਸਤਾਨ ਦੇ ਹਵਾਈ ਰੱਖਿਆ ਯੂਨਿਟਾਂ ਦੇ HQ-9 ਹਵਾਈ ਰੱਖਿਆ ਮਿਜ਼ਾਈਲ ਲਾਂਚਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਇਹ ਹਵਾਈ ਰੱਖਿਆ ਪ੍ਰਣਾਲੀ ਚੀਨੀ ਮਾਲ ਸੀ।

ਪਾਕਿਸਤਾਨ ਨੂੰ ਢੁਕਵਾਂ ਜਵਾਬ
ਦਰਅਸਲ, ਪਾਕਿਸਤਾਨ ਵੱਲੋਂ ਭਾਰਤੀ ਰਾਡਾਰ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਸਾਡੇ 15 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਸੀ। ਪਰ ਭਾਰਤ ਨੇ ਰੂਸੀ S-400 ਦੀ ਵਰਤੋਂ ਕਰਕੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ, ਭਾਰਤੀ ਸੁਰੱਖਿਆ ਬਲਾਂ ਨੇ ਲਾਹੌਰ ਅਤੇ ਰਾਵਲਪਿੰਡੀ ਸਮੇਤ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਡਰੋਨ ਭੇਜੇ।