ਫਾਜਿਲਕਾ ਕਤਲਕਾਂਡ , 18 ਖਿਲਾਫ ਅਪਰਾਧਿਕ ਮੁਕਦਮਾ ਦਰਜ

77

ਫਾਜ਼ਿਲਕਾ 22 ਅਪ੍ਰੈਲ 2025 , ਕੱਲ ਦਿਨ ਦਿਹਾੜੇ ਫਾਜ਼ਿਲਕਾ ਦੇ ਵਿੱਚ ਕੀਤੇ ਗਏ ਨੌਜਵਾਨ ਦੇ ਕਤਲ ਵਿੱਚ ਕੋਈ ਇੱਕ ਦੋ ਜਣੇ ਨਹੀਂ ਬਲਕਿ ਪੂਰੀ ਡੇਢ ਦਰਜਨ ਵਿਅਕਤੀ ਸ਼ਾਮਿਲ ਸਨ ।
ਗੋਲੀਬਾਰੀ ਵਿੱਚ ਸਾਹਿਲ ਪ੍ਰੀਤ ਪੁੱਤਰ ਕੇਸ ਬੱਬੂ ਸੋਹੀ ਉਰਫ ਬਲਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਮਾਹੂਆਣਾ ਬੋਦਲਾ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਸੀ ।
ਮ੍ਰਿਤਕ ਦੇ ਬਾਪ ਨੇ ਦਰਜ ਕਰਾਏ ਬਿਆਨਾਂ ਵਿੱਚ ਕਿਹਾ ਹੈ ਕਿ ਫਾਜ਼ਲ ਕਾ ਦੀ ਸ੍ਰੀ ਹਰਪ੍ਰੀਤ ਸਿੰਘ ਜੱਜ ਦੀ

ਕੋਰਟ ਵਿੱਚ ਤਰੀਕ ਤੇ ਉਸ ਦਾ ਲੜਕਾ ਆਇਆ ਸੀ ਜਦੋਂ 17 ਸਾਲਾ ਸਾਹਿਲਪ੍ਰੀਤ ਤਰੀਕ ਭੁਗਤ ਕੇ ਗੱਡੀ ਉੱਪਰ ਸ਼ਿਵਪੁਰੀ ਚੌਂਕ ਫਾਇਲਕਾ ਦੇ ਨੇੜੇ ਪੁੱਜਿਆ ਤਾਂ

ਸਾਹਮਣੇ ਤੋਂ ਕਾਰ ਨੰਬਰ ਡੀਐਲ 3 ਸੀ ਬੀ ਏ 6070 9 ਚਾਲਕ ਨੇ ਸਾਹਿਲ ਪ੍ਰੀਤ ਦੀ ਗੱਡੀ ਦੇ ਵਿੱਚ ਸਾਹਮਣੇ ਤੋਂ ਟੱਕਰ ਮਾਰੀ ।
ਸਾਹਿਲ ਪ੍ਰੀਤ ਦੀ ਗੱਡੀ ਡਿਵਾਈਡਰ ਉੱਪਰ ਚੜ ਗਈ ਇਸ ਤੋਂ ਬਾਅਦ ਚਾਰ ਪੰਜ ਜਣੇ ਗੱਡੀ ਦੇ ਵਿੱਚੋਂ ਹਥਿਆਰਾਂ ਸਮੇਤ ਉਤਰੇ ਅਤੇ ਬਾਕੀ ਜਿਹੜੇ ਮੋਟਰਸਾਈਕਲਾਂ ਤੇ ਆਏ ਸੀ

ਉਹਨਾਂ ਨੇ ਵੀ ਗੱਡੀ ਨੂੰ ਘੇਰ ਲਿਆ ਤੇ ਅੰਨੇਵਾਹ ਫਾਇਰਿੰਗ ਕਰ ਦਿੱਤੀ ।
ਹਮਲਾਵਰਾਂ ਨੇ ਮੂੰਹ ਬੰਨੇ ਹੋਏ ਸਨ ।
ਮਿਰਤਕ ਦੇ ਪਿਤਾ ਦੇ ਬਿਆਨਾਂ ਤੇ ਬੱਬੂ ਸੋਈ ਉਰਫ ਬਲਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਹੂਆਣਾ ਬੋਦਲਾ 2. ਪ੍ਰਿਤਪਾਲ ਸਿੰਘ ਉਰਫ ਪੀਤਾ ਪੁੱਤਰ ਅਮਰਜੀਤ ਸਿੰਘ

ਵਾਸੀ ਵਿਸਾਖੇ ਵਾਲਾ 3. ਪਾਲੂ ਪੁੱਤਰ ਨਾਮ ਲੋਮ ਵਾਸੀ ਮਾਹੂਆਣਾ ਬੋਦਲਾ ਪੁਲਿਸ ਥਾਣਾ ਅਰਨੀਵਾਲਾ 4. ਸਨੀ ਰਤਨਪੁਰੀਆ ਵਾਸੀ ਝੋਟਿਆਂ ਵਾਲਾ 5. ਹੈਪੀ ਪੁੱਤਰ ਨਾਮ ਲੋਮ ਵਾਸੀ ਚਾਲਾਂ ਵਾਲੀ 6. ਗੋਲਡੀ ਵਾਸੀ ਚੱਕਰ ਵਾਲੇ ਝੁੱਗੇ , 7.ਪ੍ਰਕਾਸ਼ ਵਾਸੀ ਕੱਟਿਆਂਵਾਲੀ ਬੋਦਲਾ, 8.ਗੁਰਭੇਜ ਉਰਫ ਭੇਜਾ ਵਾਸੀ ਘਟਿਆਵਾਲੀ , ਸਾਜਨ ਬਜਾਜ ਉਰਫ ਸੰਮੀ ਪੁੱਤਰ ਨਾਮ ਲੋਮਵਾਸੀ ਫਾਜ਼ਿਲਕਾ, 10. ਸਾਹਿਲ ਜੋਸਨ ਵਾਸੀ ਚੱਕ ਸੁੱਕੜ ,  11 ਬਿੱਲੋ ਵਾਸੀ ਬੱਲੂਆਣਾ ਅਤੇ ਪੰਜ ਛੇ ਅਣਪਛਾਤੇ ਵਿਅਕਤੀਆਂ ਖਿਲਾਫ 103 1512 1913 190 ਬੀਐਨਐਸ ਅਤੇ ਆਰਨਸ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇੱਕ ਵੱਡਾ ਗਰੋਹ ਬਣਿਆ ਹੋਇਆ ਸੀ ਅਤੇ ਮਾਰਿਆ ਗਿਆ ਸਾਹਿਲ ਪ੍ਰੀਤ ਦੀ ਇਹਨਾਂ ਦਾ ਮੈਂਬਰ ਰਹਿ ਚੁੱਕਿਆ ਹੈ ।
ਮਾਰੇ ਗਏ ਸਾਹਿਲ ਪ੍ਰੀਤ ਖਿਲਾਫ ਵੀ ਅਪਰਾਧਿਕ ਮਹਿਕਮੇ ਦਰਜ ਸਨ ਅਤੇ ਮਾਰਨ ਵਾਲਿਆਂ ਦੇ ਖਿਲਾਫ ਵੀ ਕਈ ਐਫ ਆਈਆਰ ਇਸ ਤੋਂ ਪਹਿਲਾਂ ਵੀ ਦਰਜ ਹੋ ਚੁੱਕੀਆਂ ਹਨ।
ਹਮਲਾਵਰ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਜਦਕਿ ਮਰਨ ਵਾਲੇ ਲੜਕੇ ਦੇ ਨਾਲ ਆਏ ਸਾਥੀਆਂ ਨੂੰ ਪੁਲਿਸ ਨੇ ਕੁਝ ਸਮੇਂ ਲਈ ਰਾਸਤੇ ਵਿੱਚ ਲਿਆ ਸੀ ਅਤੇ ਉਹਨਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਵਾਰ ਛੱਡ ਦਿੱਤਾ ਗਿਆ।