ਫੜੇ ਗਏ ਖੇਤਾਂ ਚੋਂ ਟਰਾਂਸਫਾਰਮਰ ਚੋਰੀ ਕਰਨ ਵਾਲੇ, ਜਾਣੋ ਕਿਵੇਂ ਕਰਦੇ ਸੀ ਵਾਰਦਾਤ ?

32

ਖੇਤਾਂ ਵਿਚੋਂ ਟਰਾਂਸਫਾਰਮਰਾਂਵਿੱਚੋਂ ਤਾਂਬਾ ਚੋਰੀ ਹੋਣ ਨਾਲ ਪਿੰਡਾਂ ਦੇ ਕਿਸਾਨ ਕਾਫੀ ਪ੍ਰੇਸ਼ਾਨ ਸਨ। ਜਿਸ ਨੂੰ ਲੈ ਕੇ ਮਲੋਟ ਸਦਰ ਥਾਣਾ ਦੀ ਪੁਲਿਸ ਨੇ ਉਹ ਚੋਰਾਂ ਦਾ ਗਿਰੋਹ ਆਖ਼ਰਕਾਰ ਕਾਬੂ ਕਰ ਲਿਆ ਜਿਸ ਕਾਰਨ ਕਿਸਾਨ ਪਰੇਸ਼ਾਨ ਸਨ। ਪੁਲਿਸ ਨੇ ਗਿਰੋਹ ਦੇ 7 ਮੈਂਬਰਾਂ ਨੂੰ ਸਾਢੇ ਚਾਰ ਕੁਇੰਟਲ ਤਾਂਬੇ ਸਮੇਤ ਕਾਬੂ ਕੀਤਾ ਹੈ।

ਮਲੋਟ ਪੁਲਿਸ ਦੇ ਉਪ ਕਪਤਾਨ ਇਕਬਾਲ ਸਿੰਘ ਸੰਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕੇ ਪਿਛਲੇ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਵਿਚੋਂ ਚੋਰਾਂ ਵੱਲੋਂ ਤਾਂਬਾ ਚੋਰੀ ਕੀਤਾ ਜਾ ਰਿਹਾ ਹੈ। ਥਾਣਾ ਸਦਰ ਮਲੋਟ ਦੇ ਥਾਣਾ ਮੁਖੀ ਵਰੁਣ ਯਾਦਵ ਦੀ ਅਗਵਾਈ ਵਿੱਚ ਪੁਲਿਸ ਵਲੋਂ ਕਰਵਾਈ ਕਰਦੇ ਹੋਏ ਅਬੋਹਰ ਦੇ ਰਹਿਣ ਵਾਲੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ।

ਇਨ੍ਹਾਂ ਫੜੇ ਗਏ ਮੁਲਜ਼ਮਾਂ ਦੀ ਸ਼ਨਾਖਤ ‘ਤੇ ਇੱਕ ਔਰਤ ਸਮੇਤ 7 ਲੋਕਾਂ ਨੂੰ 450 ਕਿਲੋ ਤਾਂਬੇ ਸਮੇਤ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 2 ਦੀ ਗ੍ਰਿਫਤਾਰੀ ਅਜੇ ਬਾਕੀ ਹੈ । ਫੜੇ ਗਏ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ।