ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਅੱਜ ਜ਼ਿਲ੍ਹਾ ਰੋਪੜ ਦੇ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਖੇਡ ਗਰਾਊਂਡਾਂ ਦਾ ਜਾਇਜ਼ਾ ਲਿਆ ਅਤੇ ਉਹਨਾਂ ਵੱਲੋਂ ਇਸ ਜਾਇਜ਼ੇ ਦੌਰਾਨ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ। ਉਨਾਂ ਤੋਂ ਇਸ ਬਾਬਤ ਫੀਡਬੈਕ ਲਿਆ ਗਿਆ ਕਿ ਸਰਕਾਰ ਆਉਣ ਤੋਂ ਪਹਿਲਾਂ ਜਿਹੜੇ ਇਹ ਖੇਡ ਮੈਦਾਨ ਸਨ ਉਹਨਾਂ ਦੀ ਕੀ ਹਾਲਾਤ ਸੀ ਅਤੇ ਹੁਣ ਜੋ ਉਹਨਾਂ ਦਾ ਨਵੀਨੀਕਰਨ ਅਤੇ ਹੋਰ ਸਹੂਲਤਾਂ ਉਸ ਵਿੱਚ ਦਿੱਤੀਆਂ ਗਈਆਂ ਹਨ। ਉਹਨੂੰ ਆਮ ਲੋਕ ਕਿਸ ਤਰ੍ਹਾਂ ਦੇਖਦੇ ਹਨ।
ਜ਼ਿਕਰਯੋਗ ਹੈ ਕਿ ਇਸ ਦੌਰੇ ਦੀ ਸ਼ੁਰੂਆਤ ਅੱਜ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਚੜੀਆਂ ਅਤੇ ਚਕਲਾ ਤੋਂ ਹੁੰਦੀ ਹੈ ਇਹਨਾਂ ਦੋਨਾਂ ਪਿੰਡਾਂ ਦੇ ਵਾਲੇ ਦੇ ਵਿੱਚ ਜੋ ਨਵੇਂ ਗਰਾਉਂਡ ਬਣਾਏ ਗਏ ਹਨ ਉਸ ਮੀਡੀਆ ਨੂੰ ਜਾਣਕਾਰੀ ਵੀ ਦਿੱਤੀ ਗਈ।
ਇਸ ਤੋਂ ਬਾਅਦ ਮਨੀਸ਼ ਸਿਸੋਦੀਆ ਦੇ ਨਾਲ ਪੰਜਾਬ ਦੇ ਵਜ਼ੀਰ ਤਰੰਸਪ੍ਰੀਤ ਸਿੰਘ ਸੌਂਦ ਅਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨਾਲ ਮੌਜੂਦ ਰਹੇ ਪਿੰਡ ਚੈੜੀਆਂ ਤੋਂ ਬਾਅਦ ਉਹਨਾਂ ਵੱਲੋਂ ਪਿੰਡ ਚਕਲਾ ਦੇ ਸਕੂਲ ਦਾ ਜਾਇਜ਼ਾ ਲਿਆ ਗਿਆ ਜੇਕਰ ਯੋਗ ਹੋ ਗਿਆ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਮਨੀਸ਼ ਸਸੋਦੀਆ ਵੱਲੋਂ ਇਸੇ ਸਕੂਲ ਦੇ ਵਿੱਚ ਆ ਕੇ ਇਸ ਸਕੂਲ ਦੇ ਹਾਲਾਤਾਂ ਉੱਤੇ ਚਿੰਤਾ ਜ਼ਾਹਿਰ ਕੀਤੀ ਗਈ ਸੀ ਅਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਸਕੂਲ ਦੀ ਹਾਲਾਤ ਜੋ ਇਸ ਵਕਤ ਵੱਧ ਤੋਂ ਬੱਤਰ ਹਨ, ਉਹਨਾਂ ਨੂੰ ਵਧੀਆ ਕੀਤਾ ਜਾਵੇਗਾ। ਇਸੇ ਬਾਬਤ ਉਹਨਾਂ ਵੱਲੋਂ ਅੱਜ ਇਸ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਸਕੂਲ ਦੇ ਵਿੱਚ ਜੋ ਨਵੀਨੀਕਰਨ ਦੇ ਨਵੇਂ ਪ੍ਰੋਜੈਕਟ ਲਗਾਏ ਗਏ ਹਨ ਉਸ ਬਾਬਤ ਜਾਣਕਾਰੀ ਵੀ ਪ੍ਰਾਪਤ ਕੀਤੀ ਗਈ।













