‘ਲੋਕਤੰਤਰ ‘ਚ ਲੋਕ ਵੱਡੇ ਹੁੰਦੇ ਨੇ ਜਨਤਾ ਦਾ ਫਤਵਾ ਸਾਨੂੰ ਮਨਜ਼ੂਰ’ ਸਾਡੀ ਲੜਾਈ ਹਮੇਸ਼ਾ ਜਾਰੀ ਰਹੇਗੀ ਇਹ ਇਲੈਕਸ਼ਨ ਨਹੀਂ ਅੰਦੋਲਨ ਹੈ’

57

ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਹੋਈ ਹਾਰ ਤੇ ਜਿੱਥੇ ਹੁਣ ਆਪ ਦੇ ਆਗੂਆਂ ਦੇ ਵੱਲੋਂ ਇਸ ਦੇ ਉੱਤੇ ਵਿਚਾਰ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਦੇ ਵੱਲੋਂ ਸ਼ਰੇਆਮ ਇਲੈਕਸ਼ਨ ਦੇ ਵਿੱਚ ਗੁੰਡਾਗਰਦੀ ਕੀਤੀ ਗਈ ਹੈ। ਜਦਕਿ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਗਈ ਅਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਕੀਤੀ ਗਈ। ਪ੍ਰੰਤੂ ਸਾਡੀ ਕੋਈ ਵੀ ਸੁਣਵਾਈ ਇਸ ਮੌਕੇ ਦੇ ਉੱਤੇ ਨਹੀਂ ਕੀਤੀ ਪ੍ਰੰਤੂ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਹਨ। ਜੋ ਵੀ ਲੋਕਾਂ ਦੇ ਵੱਲੋਂ ਇਹ ਫਤਵਾ ਸਾਨੂੰ ਦਿੱਤਾ ਗਿਆ ਹੈ। ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੈ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਚ ਜਰੂਰ ਬੈਠਾਂਗੇ ਅਤੇ ਇਹ ਕੋਈ ਇਲੈਕਸ਼ਨ ਹੀ ਨਹੀਂ।

ਸਗੋਂ ਇੱਕ ਅੰਦੋਲਨ ਹੈ ਜੋ ਕਿ ਲੰਬੇ ਸਮੇਂ ਤੱਕ ਜਾਰੀ ਰਹੇਗਾ। ਉਹਨਾਂ ਨੇ ਕਿਹਾ ਕਿ ਭਾਵੇਂ ਇਹ ਗੁੰਡਾਗਰਦੀ ਅਤੇ ਜੋਰ ਦੇ ਸਿਰ ਤੇ ਸੱਤਾ ਹਾਸਿਲ ਕੀਤੀ ਗਈ ਹੈ। ਪ੍ਰੰਤੂ ਆਮ ਆਦਮੀ ਪਾਰਟੀ ਹਮੇਸ਼ਾ ਸ਼ਾਂਤੀ ਦੇ ਨਾਲ ਚੱਲੇਗੀ ਅਤੇ ਡੱਟ ਕੇ ਭਾਜਪਾ ਦਾ ਸਾਹਮਣਾ ਕੀਤਾ ਜਾਵੇਗਾ। ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 21 ਸੀਟਾਂ ਅਤੇ ਜਦਕਿ ਭਾਜਪਾ ਨੂੰ 49 ਸੀਟਾਂ ਹਾਸਿਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਹਨਾਂ ਚੋਣਾਂ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੋਵੇਂ ਹੀ ਚੋਣਾਂ ਹਾਰ ਗਏ ਹਨ।