ਸਰਹਿੰਦ ‘ਚ ਵੱਡੀ ਸਾਜ਼ਿਸ਼ ਫੇਲ੍ਹ: ਦਿੱਲੀ ਦੀ ਦਿਸ਼ਾ ‘ਚ ਸੀ ਵਿਸਫੋਟਕ, ਅੰਬਾਲਾ ਵੱਲੋਂ ਆਉਂਦੀ ਰੇਲ ਗੱਡੀ ਹੁੰਦੀ ਤਾਂ ਮਚ ਸਕਦੀ ਸੀ ਤਬਾਹੀ

10

Sell-Aid Desk 24/7- ਪੰਜਾਬ ਦੇ ਸਰਹਿੰਦ ਸਟੇਸ਼ਨ ਦੇ ਕੋਲ ਪਟੜੀ ‘ਤੇ ਰੱਖੇ ਗਏ ਡੇਟੋਨੇਟਰ ਦੀ ਦਿਸ਼ਾ ਅਤੇ ਕੁਝ ਮੀਟਰ ਦੀ ਦੂਰੀ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਲੁਧਿਆਣਾ ਦੀ ਦਿਸ਼ਾ ਵਿੱਚ ਰੱਖੇ ਡੇਟੋਨੇਟਰ ‘ਤੇ ਜਿਵੇਂ ਹੀ ਮਾਲਗੱਡੀ ਦੇ ਇੰਜਣ ਦਾ ਪਹੀਆ ਪਹੁੰਚਿਆ ਤਾਂ ਧਮਾਕਾ ਹੋਇਆ, ਪਰ ਇੰਜਣ ਉਦੋਂ ਤੱਕ ਅੱਗੇ ਨਿਕਲ ਚੁੱਕਾ ਸੀ, ਜਿਸ ਕਾਰਨ ਪੂਰਾ ਬਲਾਸਟ ਉਸ ਦੇ ਹੇਠਾਂ ਨਹੀਂ ਆ ਸਕਿਆ।

ਦਿੱਲੀ ਦੀ ਦਿਸ਼ਾ ਵਿੱਚ ਵਿਸਫੋਟਕ ਹੋਣ ਕਾਰਨ ਵੱਡਾ ਨੁਕਸਾਨ ਹੋਣੋਂ ਬਚ ਗਿਆ। ਜੇਕਰ ਮਾਲਗੱਡੀ ਅੰਬਾਲਾ ਦੀ ਦਿਸ਼ਾ ਤੋਂ ਲੁਧਿਆਣਾ ਵੱਲ ਜਾ ਰਹੀ ਹੁੰਦੀ, ਤਾਂ ਇੰਜਣ ਸਿੱਧਾ ਧਮਾਕੇ ਦੇ ਘੇਰੇ ਵਿੱਚ ਆਉਣਾ ਸੀ ਅਤੇ ਪੂਰੀ ਮਾਲਗੱਡੀ ਦੇ ਪਟੜੀ ਤੋਂ ਉਤਰਨ ਦਾ ਪੂਰਾ ਖਤਰਾ ਸੀ। ਰੇਲਵੇ ਅਤੇ ਸੁਰੱਖਿਆ ਏਜੰਸੀਆਂ ਦੀ ਮੁਢਲੀ ਜਾਂਚ ਵਿੱਚ ਇਹ ਸਾਫ਼ ਹੋ ਗਿਆ ਹੈ ਕਿ ਧਮਾਕੇ ਦੀ ਇਹ ਸਾਜ਼ਿਸ਼ ਪੂਰੀ ਤਰ੍ਹਾਂ ਵਿਉਂਤਬੱਧ (Planned) ਸੀ।