ਸ਼੍ਰੀ ਅਖੰਡ ਰਮਾਇਣ ਸੇਵਾ ਸੰਮਤੀ ਵੱਲੋਂ ਧਾਰਮਿਕ ਬੱਸ ਯਾਤਰਾ ਦੁਰਗਾ ਮਾਤਾ ਮੰਦਿਰ ਬਾਜੀਦਪੁਰ ਤੋਂ ਸ਼੍ਰੀ ਅਖੰਡ ਰਮਾਇਣ ਸੇਵਾ ਸੰਮਤੀ ਦੇ ਮੁੱਖ ਸੇਵਾਦਾਰ ਤਰਸੇਮਪਾਲ ਸ਼ਰਮਾ (ਰਿਟ.) ਡੀਐੱਸਪੀ ਦੀ ਰਹਿਨੁਮਾਈ ਹੇਠ ਧਾਰਮਿਕ ਰੀਤੀ ਰਿਵਾਜ ਅਨੁਸਾਰ ਰਵਾਨਾ ਹੋਈ । ਇਸ ਮੌਕੇ ਨਾਰੀਅਲ ਦੀ ਰਸਮ ਤੇ ਬੱਸ ਨੂੰ ਝੰਡੀ ਦੇਣ ਦੀ ਰਸਮ ਮੁੱਖ ਸੇਵਾਦਾਰ ਤਰਸੇਮ ਪਾਲ ਸ਼ਰਮਾ ਨੇ ਕਰਦਿਆ ਕਿਹਾ ਕਿ ਸਾਨੂੰ ਧਾਰਮਿਕ ਸਥਾਨਾਂ ’ਤੇ ਜ਼ਰੂਰ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਬੱਸ ਪਰਾਗਰਾਜ ਸ਼੍ਰੀ ਕਾਂਸ਼ੀ ਜੀ, ਮਥੁਰਾ, ਵਿੰਰਦਾਵਨ ਅਤੇ ਸ਼੍ਰੀ ਰਾਮ ਮੰਦਿਰ ਅਯੁੱਧਿਆ ਧਾਮ ਦੇ ਦਰਸ਼ਨ ਕਰਵਾਕੇ ਵਾਪਿਸ ਬਾਜੀਦਪੁਰ ਦੁਰਗਾ ਮਾਤਾ ਮੰਦਿਰ ਆਵੇਗੀ। ਉਨ੍ਹਾਂ ਕਿਹਾ ਕਿ ਸੰਗਤਾਂ ਵਿਚ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਬੜੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਉਨ੍ਹਾਂ ਕਿਹਾ ਕਿ ਯਾਤਰੀਆਂ ਦੇ ਰਹਿਣ ਲਈ ਕਮਰਿਆਂ ਦਾ ਇੰਤਜਾਮ ਸੰਮਤੀ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਤਰਸੇਮਪਾਲ ਸ਼ਰਮਾ (ਰਿਟਾ.) ਬਿਜਲੀ ਬੋਰਡ, ਰਜਿੰਦਰ ਸ਼ਰਮਾ ਬਿਜਲੀ ਬੋਰਡ, ਤਿਲਕਰਾਜ ਸ਼ਰਮਾ, ਮਨਹੋਰ ਲਾਲ ਸ਼ਰਮਾ, ਪ੍ਰਦੀਪ ਕੁਮਾਰ (ਦਾਰਾ), ਰਜ਼ਨੀਸ਼ ਕੁਮਾਰ, ਅਮਰਜੀਤ (ਅੰਬਾ), ਦਿਲਵਰ ਜੁੱਗਾ, ਖਵਾਹਿਸ਼, ਤਿਲਕਰਾਜ ਫੌਜੀ, ਭੁਪਿੰਦਰ ਕੁਮਾਰ, ਪ੍ਰਵੀਨ ਕੁਮਾਰ (ਰਿਟਾ.) ਇੰਸਪੈਕਟਰ ਪੰਜਾਬ ਪੁਲਿਸ, ਗੁਰਦੇਵ ਰਾਜ, ਦੀਪਕ, ਸੰਦੀਪ ਕੁਮਾਰ (ਗੋਲਡੀ) ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।













